ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੁਦ ਤਾਲਾਬ ਵਿਚ ਡੁੱਬਕੇ ਭੈਣ ਨੇ ਭਰਾ ਦੀ ਬਚਾਈ ਜਾਨ

ਖੁਦ ਤਾਲਾਬ ਵਿਚ ਡੁੱਬਕੇ ਭੈਣ ਨੇ ਭਰਾ ਦੀ ਬਚਾਈ ਜਾਨ

ਝਾਰਖੰਡ ਵਿਚ ਧਨਬਾਦ ਜ਼ਿਲ੍ਹੇ ਦੇ ਮੈਥਨ ਆਮਕੁਡਾ ਪਿੰਡ ਸਥਿਤ ਤਾਲਾਬ ਵਿਚ ਅੱਠ ਸਾਲ ਦੀ ਭੈਣ ਨੇ ਆਪਣੀ ਜਾਨ ਦੇ ਕੇ ਛੇ ਸਾਲ ਦੇ ਭਾਈ ਦੀ ਜਾਨ ਬਚਾਈ ਹੈ। ਦੋਵੇਂ ਬੱਚੇ ਦਾਦੀ ਨਾਲ ਤਾਲਾਬ ਨਾਲ ਨਿਹਾਉਣ ਗਏ ਸਨ। ਇਸ ਦੌਰਾਨ ਸੱਚਿਨ ਬਾਉਰੀ (6) ਡੁੱਬਣ ਲੱਗਿਆ। ਉਸ ਨੂੰ ਡੁੱਬਦਾ ਦੇਖ ਭੈਣ ਮਲਿਕਾ ਬਾਉਰੀ (8) ਨੇ ਹਿੰਮਤ ਵਿਖਾਕੇ ਛਾਲ ਮਾਰ ਦਿੱਤੀ। ਉਹ ਖੁਦ ਤਾਂ ਡੁੱਬ ਗਈ, ਪ੍ਰੰਤੂ ਭਾਈ ਨੂੰ ਡੂੰਘੇ ਪਾਣੀ ਤੋਂ ਬਾਹਰ ਕਰ ਦਿੱਤਾ।

 

ਇਹ ਦੇਖ ਉਸਦੀ ਦਾਦੀ ਨੇ ਰੌਲਾ ਪਾਇਆ। ਇਸ ਤੋਂ ਬਾਅਦ ਸਥਾਨਕ ਲੋਕ ਪਹੁੰਚੇ ਅਤੇ ਦੋਵਾਂ ਨੂੰ ਬਾਹਰ ਕੱਢਿਆ, ਉਦੋਂ ਤੱਕ ਮਲਿਕਾ ਦੀ ਮੌਤ ਹੋ ਚੁੱਕੀ ਸੀ। ਸਚਿਨ ਨੂੰ ਗੰਭੀਰ ਹਾਲਤ ਵਿਚ ਡੀਵੀਸੀ ਬੀਪੀ ਨਿਓਗੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੇ ਬਾਅਦ ਡਾਕਟਰ ਨੇ ਉਸ ਨੂੰ ਖਤਰੇ ਤੋਂ ਬਾਰ ਦੱਸਿਆ ਹ। ਮੌਤ ਤੋਂ ਪਹਿਲਾਂ ਆਪਣੇ ਇਕਲੌਤੇ ਭਾਈ ਨੂੰ ਬਚਾਉਣ ਵਾਲੀ ਮਲਿਕਾ ਦੀ ਬਹਾਦਰੀ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਮਲਿਕਾ ਤੀਜੀ ਕਲਾਸ ਦੀ ਵਿਦਿਆਰਥਣ ਸੀ। ਮ੍ਰਿਤਕ ਮਲਿਕਾ ਦੇ ਪਿਤਾ ਅਜੀਤ ਬਾਉਰੀ ਡੀਵੀਸੀ ਵਿਚ ਕੈਜੁਅਲ ਕਰਮੀ ਹਨ।

ਹਸਪਤਾਲ ਦੇ ਇਕ ਬੈਡ ਉਤੇ ਮ੍ਰਿਤਕ ਭੈਣ ਅਤੇ ਦੂਜੇ ਬੈਡ ਉਤੇ ਭਾਈ ਗੰਭੀਰ ਹਾਲਤਵਿਚ ਦੇਖ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:8 year old girl drowned while she saved the life of her brother in dhanbad