ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੋਮਵਰਕ ਨਾ ਕਰਨ 'ਤੇ 8 ਸਾਲਾ ਬੱਚੀ ਤੋਂ ਕਢਵਾਈਆਂ 450 ਡੰਡ ਬੈਠਕਾਂ, ਮਾਮਲਾ ਦਰਜ

ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ 'ਚ ਹੋਮਵਰਕ ਨਾ ਕਰਨ 'ਤੇ 8 ਸਾਲਾ ਬੱਚੀ ਨੂੰ ਕਥਿਤ ਤੌਰ 'ਤੇ 450 ਡੰਡ ਬੈਠਕਾਂ ਕਢਵਾਉਣ ਲਈ ਇੱਕ ਨਿੱਜੀ ਟਿਊਸ਼ਨ ਟੀਚਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।ਪੁਲਿਸ ਨੇ ਦੱਸਿਆ ਕਿ ਬੱਚੀ ਠਾਣੇ ਜ਼ਿਲ੍ਹੇ ਦੇ ਇੱਕ ਸਕੂਲ 'ਚ ਤੀਜੀ ਜਮਾਤ ਦੀ ਵਿਦਿਆਰਤਣ ਹੈ। ਬੀਤੇ ਸ਼ੁੱਕਰਵਾਰ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਉਹ ਇੰਨੀ ਬਿਮਾਰ ਹੋ ਗਈ ਕਿ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।
 

ਨਵਾਂ ਨਗਰ ਥਾਣੇ ਦੇ ਸਬ-ਇੰਸਪੈਕਟਰ ਸੋਹੇਲ ਪਠਾਨ ਨੇ ਦੱਸਿਆ ਕਿ ਲੜਕੀ ਦੀ ਮਾਂ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਅਧਾਰ ‘ਤੇ ਅਧਿਆਪਕਾ ਦੀ ਪਛਾਣ ਲਤਾ ਵਜੋਂ ਹੋਈ ਹੈ। ਇਸ ਘਟਨਾ ਤੋਂ ਲਗਭਗ ਇੱਕ ਮਹੀਨਾ ਪਹਿਲਾਂ ਵੀ ਉਸ ਨੇ ਹੋਮਵਰਕ ਨਾ ਕਰਨ 'ਤੇ ਬੱਚੀ ਦੇ ਕਥਿਤ ਤੌਰ 'ਤੇ ਕਪੜੇ ਉਤਾਰ ਕੇ ਉਸ ਨੂੰ ਡੰਡੇ ਨਾਲ ਕੁੱਟਿਆ ਸੀ।
 

ਅਧਿਕਾਰੀ ਨੇ ਦੱਸਿਆ ਕਿ ਅਧਿਆਪਕਾ ਨੇ ਸ਼ੁੱਕਰਵਾਰ ਨੂੰ ਲੜਕੀ ਨੂੰ 450 ਬੈਠਕਾਂ ਕੱਢਣ ਲਈ ਕਿਹਾ ਸੀ। ਲੜਕੀ ਸ਼ਾਂਤੀ ਨਗਰ ਦੇ ਮੀਰਾ ਰੋਡ ਇਲਾਕੇ ਦੀ ਰਹਿਣ ਵਾਲੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਲੜਕੀ ਟਿਊਸ਼ਨ ਤੋਂ ਘਰ ਪਰਤੀ ਤਾਂ ਉਸ ਦੀ ਮਾਂ ਨੇ ਵੇਖਿਆ ਕਿ ਉਹ ਚੱਲ ਨਹੀਂ ਪਾ ਰਹੀ ਸੀ ਅਤੇ ਉਸ ਦੀਆਂ ਦੋਵੇਂ ਲੱਤਾਂ ਸੁੱਜੀਆਂ ਹੋਈਆਂ ਸਨ। ਲੜਕੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। 
 

ਅਧਿਕਾਰੀ ਨੇ ਦੱਸਿਆ ਕਿ ਲੜਕੀ ਦੀ ਮਾਂ ਨੇ ਸਨਿੱਚਰਵਾਰ ਨੂੰ ਅਧਿਆਪਕਾ ਵਿਰੁੱਧ ਪੁਲਿਸ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ 'ਚ ਉਸ ਨੇ ਦੋਸ਼ ਲਾਇਆ ਕਿ ਅਧਿਆਪਕ ਨੇ ਪਿਛਲੇ ਮਹੀਨੇ ਹੋਮਵਰਕ ਨਾ ਕਰਨ ਕਰਕੇ ਉਸ ਦੇ ਲੜਕੀ ਦੇ ਕੱਪੜੇ ਉਤਰਵਾ ਲਏ ਅਤੇ ਡੰਡੇ ਨਾਲ ਕੁੱਟਿਆ ਸੀ, ਜਿਸ ਕਾਰਨ ਉਸ ਦੇ ਪੈਰ ਸੁੱਜ ਗਏ ਸਨ। ਸ਼ਿਕਾਇਤ ਦੇ ਅਧਾਰ 'ਤੇ ਭਾਰਤੀ ਅਪਰਾਧ ਦੀ ਧਾਰਾ 324 ਅਤੇ ਜੁਵੇਨਾਈਲ ਜਸਟਿਸ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: 8 year old student to do 450 sit ups for not completing her homework Swollen Legs