ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਰਮਿਕ ਸਪੈਸ਼ਲ ਟਰੇਨਾਂ 'ਚ ਹੁਣ ਤਕ 80 ਲੋਕਾਂ ਦੀ ਹੋਈ ਮੌਤ

ਲੌਕਡਾਊਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਸਮੱਸਿਆ ਸਾਰੇ ਸੂਬਾ ਸਰਕਾਰਾਂ ਲਈ ਸਭ ਤੋਂ ਵੱਡੀ ਪ੍ਰੇਸ਼ਾਨੀ ਰਹੀ ਹੈ। ਖ਼ਾਸਕਰ, ਉਨ੍ਹਾਂ ਨੂੰ ਘਰ ਪਹੁੰਚਾਉਣ ਦੇ ਕੰਮ 'ਚ ਕਾਫ਼ੀ ਜੱਦੋਜ਼ਹਿਦ ਕਰਨਾ ਪੈ ਰਿਹਾ ਹੈ। ਸੂਬਾ ਸਰਕਾਰਾਂ ਨੇ ਜਦੋਂ ਬੱਸਾਂ ਦਾ ਪ੍ਰਬੰਧ ਕੀਤਾ ਤਾਂ ਦੂਜੇ ਸੂਬਿਆਂ 'ਚ ਦਾਖ਼ਲ ਹੋਣ 'ਚ ਪ੍ਰੇਸ਼ਾਨੀ ਹੋਈ ਅਤੇ ਜਦੋਂ ਮਜ਼ਦੂਰਾਂ ਨੇ ਪੈਦਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਕਾਨੂੰਨ-ਵਿਵਸਥਾ ਖ਼ਰਾਬ ਹੋਈ, ਨਾਲ ਹੀ ਉਨ੍ਹਾਂ ਦੀ ਜਾਨ ਵੀ ਜ਼ੋਖਮ 'ਚ ਰਹੀ। 
 

ਆਖਰਕਾਰ, ਕੇਂਦਰ ਸਰਕਾਰ ਨੇ ਇਨ੍ਹਾਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤਕ ਪਹੁੰਚਾਉਣ ਲਈ ਸ਼ਰਮਿਕ ਸਪੈਸ਼ਲ ਟਰੇਨਾਂ ਚਲਾਉਣ ਦਾ ਪ੍ਰਬੰਧ ਕੀਤਾ। ਇਸ ਦੇ ਬਾਵਜੂਦ 20 ਦਿਨਾਂ 'ਚ ਰੇਲ ਗੱਡੀ ਦੀ ਯਾਤਰਾ ਦੌਰਾਨ 80 ਲੋਕਾਂ ਦੀ ਮੌਤ ਹੋ ਚੁੱਕੀ ਹੈ।
 

ਰੇਲਵੇ ਅਧਿਕਾਰੀਆਂ ਨੇ ਇਸ ਸਬੰਧ 'ਚ ਇੱਕ ਅੰਕੜਾ ਸਾਂਝਾ ਕਰਦਿਆਂ ਕਿਹਾ, "ਹੁਣ ਤਕ ਸ਼ਰਮਿਕ ਸਪੈਸ਼ਲ ਟਰੇਨ 'ਚ 80 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ, ਜਿਸ 'ਚ ਇੱਕ ਵਿਅਕਤੀ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ। ਇਸ ਦੇ ਨਾਲ ਹੀ 11 ਹੋਰ ਲੋਕਾਂ ਦੀ ਮੌਤ ਪਹਿਲਾਂ ਤੋਂ ਪੀੜਤ ਕਿਸੇ ਹੋਰ ਬਿਮਾਰੀ ਕਾਰਨ ਹੋਈ ਹੈ। ਰੇਲਵੇ ਅਧਿਕਾਰੀਆਂ ਦੇ ਅਨੁਸਾਰ ਇਹ ਅੰਕੜਾ 9 ਤੋਂ 27 ਮਈ ਦੇ ਵਿਚਕਾਰ ਦਾ ਹੈ।
 

ਜ਼ਿਕਰਯੋਗ ਹੈ ਕਿ ਬੀਤੇ ਦਿਨਾਂ 'ਚ ਸ਼ਰਮਿਕ ਰੇਲ ਗੱਡੀਆਂ ਦੇ ਰਸਤਾ ਭਟਕਣ ਦੀਆਂ ਬਹੁਤ ਸਾਰੀਆਂ ਖ਼ਬਰਾਂ ਮਿਲੀਆਂ ਹਨ, ਜਿਸ ਤੋਂ ਬਾਅਦ ਮਜ਼ਦੂਰਾਂ ਦੀ ਚਿੰਤਾ ਵੱਧ ਗਈ ਹੈ। ਕਈ ਟਰੇਨਾਂ ਅਜਿਹੀਆਂ ਵੀ ਹਨ, ਜੋ ਇੱਕ ਦਿਨ ਦਾ ਸਫ਼ਰ 4 ਜਾਂ 5 ਦਿਨ 'ਚ ਤੈਅ ਕਰ ਰਹੀਆਂ ਹਨ, ਜਿਸ ਕਾਰਨ ਸੋਸ਼ਲ ਮੀਡੀਆ 'ਚ ਲਗਾਤਾਰ ਰਿਪੋਰਟਾਂ ਛਪੀਆਂ ਸਨ।
 

ਇਸ ਤੋਂ ਪਹਿਲਾਂ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਰੇਲਵੇ ਨੂੰ ਸ਼ਰਮਿਕ ਰੇਲ ਗੱਡੀਆਂ ਵਿੱਚ ਮਜ਼ਦੂਰਾਂ ਦੀਆਂ ਮੁਸ਼ਕਲਾਂ ਦੇ ਮੁੱਦੇ 'ਤੇ ਨੋਟਿਸ ਜਾਰੀ ਕੀਤਾ ਸੀ। ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਗੁਜਰਾਤ, ਬਿਹਾਰ ਦੇ ਮੁੱਖ ਸਕੱਤਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਸਕੱਤਰ, ਰੇਲਵੇ ਬੋਰਡ ਦੇ ਚੇਅਰਮੈਨ ਨੂੰ ਵੀ ਨੋਟਿਸ ਦੇ ਕੇ ਨੋਟਿਸ ਮੰਗਿਆ ਗਿਆ ਹੈ। ਕਮਿਸ਼ਨ ਨੇ ਪਾਣੀ ਦੀ ਕਮੀ, ਭੁੱਖ ਅਤੇ ਜ਼ਰੂਰੀ ਸਮਾਨ ਦੀ ਕਮੀ ਕਾਰਨ ਰੇਲ ਗੱਡੀ ਵਿੱਚ ਮਜ਼ਦੂਰਾਂ ਦੀ ਮੌਤ ਜਾਂ ਬਿਮਾਰੀ ਬਾਰੇ ਵੀ ਨੋਟਿਸ ਜਾਰੀ ਕੀਤਾ ਹੈ।
 

ਦੱਸ ਦੇਈਏ ਕਿ ਦੇਸ਼ 'ਚ ਕੋਰੋਨਾ ਵਾਇਰਸ ਦੇ ਸੰਕਟ ਕਾਰਨ ਲੌਕਡਾਊਨ ਲਾਗੂ ਹੈ। ਇਸ ਕਾਰਨ ਕਰੋੜਾਂ ਪ੍ਰਵਾਸੀ ਮਜ਼ਦੂਰ ਜਿੱਥੇ ਸਨ, ਉੱਥੇ ਫਸ ਗਏ। ਉਨ੍ਹਾਂ ਨੂੰ ਗ੍ਰਹਿ ਸੂਬੇ 'ਚ ਵਾਪਸ ਪਹੁੰਚਾਉਣ ਲਈ ਸ਼ਰਮਿਕ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਕੇਂਦਰ ਦੇ ਅਨੁਸਾਰ ਹੁਣ ਤਕ 3700 ਰੇਲ ਗੱਡੀਆਂ ਚਲਾਈਆਂ ਜਾ ਚੁੱਕੀਆਂ ਹਨ ਅਤੇ ਲਗਭਗ 91 ਲੱਖ ਮਜ਼ਦੂਰਾਂ 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:80 people have died in labor special trains railway released data