ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਸੰਕਟ ਕਾਰਨ 80% ਤੋਂ ਵੱਧ ਭਾਰਤੀਆਂ ਦੀ ਆਮਦਨ ਘਟੀ

ਕੋਰੋਨਾ ਸੰਕਟ ਕਾਰਨ 80% ਤੋਂ ਵੱਧ ਭਾਰਤੀਆਂ ਦੀ ਆਮਦਨ ਘਟੀ

ਕੋਰੋਨਾ ਸੰਕਟ ਕਾਰਨ ਹੋਏ ਲੌਕਡਾਊਨ ਦੌਰਾਨ 80 ਫ਼ੀ ਸਦੀ ਤੋਂ ਵੱਧ ਭਾਰਤੀਆਂ ਦੀ ਆਮਦਨ ’ਚ ਕਮੀ ਆਈ ਹੈ। ਹੁਣ ਬਹੁਤ ਸਾਰੇ ਅਜਿਹੇ ਲੋਕ ਵੀ ਹਨ, ਜਿਨ੍ਹਾਂ ਦਾ ਬਿਨਾ ਸਹਾਇਤਾ ਦੇ ਜ਼ਿਆਦਾ ਦਿਨਾਂ ਤੱਕ ਜਿਊਣਾ ਔਖਾ ਹੋ ਜਾਵੇਗਾ। ਇਹ ਖੁਲਾਸਾ ਸੈਂਟਰ ਫ਼ਾਰ ਇੰਡੀਅਨ ਇਕੌਨੌਮੀ (CMI) ਦੇ 27 ਰਾਜਾਂ ਵਿੱਚ ਕੀਤੇ ਇੱਕ ਸਰਵੇਖਣ ਦੌਰਾਨ ਕੀਤਾ ਗਿਆ ਹੈ।

 

 

ਸਰਵੇਖਣ ਮੁਤਾਬਕ ਦੇਸ਼ ਦੇ 84 ਫ਼ੀ ਸਦੀ ਲੋਕ ਸਿਰਫ਼ 3801 ਰੁਪਏ ਤੱਕ ਕਮਾਉਂਦੇ ਹਨ, ਉਨ੍ਹਾਂ ਦੀ ਆਮਦਨ ਉੱਤੇ ਮਾੜਾ ਅਸਰ ਪਿਆ ਹੈ। ਖੋਜਕਾਰਾਂ ਨੇ ਪਾਇਆ ਕਿ ਦੇਸ਼ ਦੇ ਦਿਹਾਤੀ ਖੇਤਰਾਂ ਵਿੱਚ ਰੋਜ਼ੀ–ਰੋਜ਼ਗਾਰ ਉੱਤੇ ਸਭ ਤੋਂ ਭੈੜਾ ਅਸਰ ਪਿਆ ਹੈ; ਭਾਵੇਂ ਇਨ੍ਹਾਂ ਖੇਤਰਾਂ ’ਚ ਕੋਰੋਨਾ ਵਾਇਰਸ ਦਾ ਕੋਈ ਬਹੁਤਾ ਅਸਰ ਨਹੀਂ ਹੈ।

 

 

ਦੇਸ਼ ਦੀ 130 ਕਰੋੜ ਦੀ ਆਬਾਦੀ ਵਿੱਚ ਸ਼ਾਮਲ ਵੱਡਾ ਵਰਗ ਭਾਵੇਂ ਉਹ ਹਿੰਦੂ ਪਰਿਵਾਰ ਹੋਵੇ ਜਾਂ ਮੁਸਲਿਮ ਸਭ ਦੀ ਕਮਰ ਟੁੱਟ ਗਈ ਹੈ। ਇਸ ਸਰਵੇਖਣ ਵਿੱਚ ਦੇਸ਼ ਭਰ ਦੇ 5,800 ਪਰਿਵਾਰਾਂ ਨਾਲ ਅਪ੍ਰੈਲ ਮਹੀਨੇ। ’ਚ ਗੱਲ ਕੀਤੀ ਗਈ ਸੀ;।

 

 

ਇਸ ਸਰਵੇਖਣ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਯੂਨੀਵਰਸਿਟੀ ਆਫ਼ ਸ਼ਿਕਾਗੋ ’ਚ ਅਰਥ–ਸ਼ਾਸਤਰ ਦੇ ਪ੍ਰੋਫ਼ੈਸਰ ਮਾਰੀਨ ਬਰਟੈਂਡ ਅਤੇ ਸੀਐੱਮਆਈਆਈ ਦੇ ਮੁੱਖ ਅਰਥ–ਸ਼ਾਸਤਰੀ ਕੌਸ਼ਿਕ ਕ੍ਰਿਸ਼ਨਨ ਨੇ ਕੀਤਾ ਹੈ।

 

 

ਉਂਝ ਤਾਂ ਕੋਰੋਨਾ ਸੰਕਟ ਦਾ ਅਸਰ ਪੂਰੇ ਦੇਸ਼ ’ਤੇ ਪਿਆ ਹੈ ਪਰ ਸਰਕਾਰੀ ਅੰਕੜਿਆਂ ਮੁਤਾਕਬ ਲੌਕਡਾਊਨ ਦਾ ਸਭ ਤੋਂ ਭੈੜਾ ਅਸਰ ਭਾਰਤ ਦੇ ਪੰਜ ਸੂਬਿਆਂ ਤ੍ਰਿਪੁਰਾ, ਛੱਤੀਸਗੜ੍ਹ, ਬਿਹਾਰ, ਝਾਰਖੰਡ ਤੇ ਹਰਿਆਣਾ ਉੱਤੇ ਪਿਆ ਹੈ।

 

 

ਇਸ ਸਰਵੇਖਣ ਦੌਰਾਨ 34 ਫ਼ੀ ਸਦੀ ਪਰਿਵਾਰਾਂ ਨੇ ਕਿਹਾ ਕਿ ਉਹ ਬਿਨਾ ਕਿਸੇ ਬਾਹਰਲੀ ਆਰਥਿਕ ਮਦਦ ਦੇ ਇੱਕ ਹਫ਼ਤਾ ਵੀ ਨਹੀਂ ਰਹਿ ਸਕਣਗੇ। ਸਰਵੇਖਣ ’ਚ ਵੱਧ ਤਨਖਾਹਾਂ ਵਾਲੇ ਲੋਕਾਂ ਦੀ ਆਮਦਨ ਵਿੱਚ ਕਮੀ ਵੇਖੀ ਗਈ ਹੈ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਕੋਲ ਸਥਾਈ ਨੌਕਰੀ ਹੈ।

 

 

ਉਹ ਲੌਕਡਾਊਨ ਦੌਰਾਨ ਘਰ ਤੋਂ ਕੰਮ ਕਰਨ ਦੇ ਵਿਕਲਪ ਉੱਤੇ ਕੰਮ ਵੀ ਕਰ ਸਕ ਰਹੇ ਹਨ। ਘੱਟ ਆਮਦਨ ਵਾਲੇ ਸਮੂਹ ਵਿੱਚ ਸਿਰਫ਼ ਖੇਤੀਬਾੜੀ ਨਾਲ ਜੁੜੇ ਲੋਕਾਂ ਤੇ ਖਾਣ–ਪੀਣ ਨਾਲ ਜੁੜੇ ਕਾਮਿਆਂ ਨੂੰ ਹੀ ਕੰਮ ਮਿਲ ਰਿਹਾ ਹੈ।

 

 

ਸੀਐੱਮਆਈਈ ਤੇ ਹੋਰ ਸੰਸਥਾਵਾਂ ਦੇ ਅੰਕੜਿਆਂ ਮੁਤਾਬਕ ਦੇਸ਼ ਵਿੱਚ 25 ਮਾਰਚ ਨੂੰ ਲੌਕਡਾਊਨ ਦਾ ਐਲਾਨ ਹੋਣ ਤੋਂ ਬਾਅਦ ਇੱਕ ਮਹੀਨੇ ’ਚ ਲਗਭਗ 10 ਕਰੋੜ ਭਾਰਤੀਆਂ ਦਾ ਰੋਜ਼ਗਾਰ ਖ਼ਤਮ ਹੋ ਗਿਆ ਸੀ। ਹੁਣ ਤਾਂ ਇਸ ਗਿਣਤੀ ’ਚ ਹੋਰ ਵੀ ਵਾਧਾ ਹੋਇਆ ਹੋ ਸਕਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:80 Per cent Indians income decreased due to Corona Crisis