ਸ਼ਤਾਬਦੀ ਗੱਡੀ ਵਿਚ ਰਿਜਰਵ ਸੀਟ ਹੋਣ ਦੇ ਬਾਵਜੂਦ ਵੀਰਵਾਰ ਨੂੰ ਇਕ ਬਜ਼ੁਰਗ ਯਾਰਤੀ ਨੂੰ ਟੀਟੀ ਨੇ ਉਨ੍ਹਾਂ ਦੇ ਪਹਿਰਾਵੇਂ ਕਾਰਨ ਗੱਡੀ ਵਿਚ ਚੜ੍ਹਨ ਨਹੀਂ ਦਿੱਤਾ। ਸੋਸ਼ਲ ਮੀਡੀਆ ਉਤੇ ਵਾਇਰਲ ਹੋਏ ਇਸ ਘਟਨਾ ਨੂੰ ਜੇਕਰ ਸੱਚ ਮੰਨਿਆ ਜਾਵੇ ਤਾਂ 82 ਸਾਲ ਦੇ ਇਹ ਬਜ਼ੁਰਗ ਸਿਰਫ ਧੋਤੀ ਅਤੇ ਗਮਛੇ ਵਿਚ ਸੀ, ਇਸ ਲਈ ਟੀਟੀਏ ਨੇ ਟਿਕਟ ਤੱਕ ਦੇਖਣਾ ਮੁਨਾਸਿਬ ਨਾ ਸਮਝਿਆ ਅਤੇ ਯਾਤਰੀ ਨੂੰ ਰੇਲ ਗੱਡੀ ਵਿਚ ਨਾ ਚੜ੍ਹਨ ਦਿੱਤਾ। ਮਾਮਲਾ ਇਟਾਵਾ ਸਟੇਸ਼ਨ ਦਾ ਹੈ। ਬਜ਼ੁਰਗ ਨੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਇਟਾਵਾ ਸਟੇਸ਼ਨ ਮਾਸਟਰ ਨੂੰ ਇਸਦੀ ਲਿਖਤੀ ਸ਼ਿਕਾਇਤ ਵੀ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਬਜ਼ੁਰਗ ਰਾਮਅਧਵ ਦਾਸ ਕੋਲ ਇਟਾਵਾ ਤੋਂ ਗਾਜੀਆਬਾਦ ਤੱਕ ਕੋਚ ਸੀ–ਟੂ ਵਿਚ ਬਰਥ ਨੰਬਰ 71 ਦਾ ਕਨਫਰਮ ਟਿਕਟ ਸੀ। ਜਦੋਂ ਉਹ ਕੋਚ ਵਿਚ ਚੜ੍ਹਨ ਲਗੇ ਤਾਂ ਟੀਟੀਈ ਨੇ ਉਨ੍ਹਾਂ ਨੂੰ ਚੜ੍ਹਨ ਨਾ ਦਿੱਤਾ। ਉਨ੍ਹਾਂ ਟੀਟੀਈ ਨੂੰ ਟਿਕਟ ਵੀ ਦਿਖਾਉਣੀ ਚਾਹੀ, ਪ੍ਰੰਤੂ ਉਸਨੇ ਇਕ ਨਾ ਸੁਣੀ।
ਉਨ੍ਹਾਂ ਮੁਤਾਬਕ ਟੀਟੀਈ ਨੇ ਉਨ੍ਹਾਂ ਨੂੰ ਪਹਿਰਾਵੇ ਨੂੰ ਲੈ ਕੇ ਇੰਤਰਾਜ ਪ੍ਰਗਟਾਉਂਦੇ ਹੋਏ ਉਨ੍ਹਾਂ ਨੂੰ ਕੋਚ ਵਿਚੋਂ ਉਤਾਰ ਦਿੱਤਾ। ਨਾਰਾਜ਼ ਯਾਤਰੀ ਨੇ ਇਟਾਵਾ ਸਟੇਸ਼ਨ ਮਾਸਟਰ ਨੂੰ ਸ਼ਿਕਾਇਕ ਕੀਤੀ ਹੈ। ਹਾਲਾਂਕਿ ਉਨ੍ਹਾਂ ਪਹਿਰਾਵੇਂ ਨੂੰ ਲੈ ਕੇ ਇੰਤਰਾਜ ਪ੍ਰਗਟ ਕਰਨ ਦੀ ਸ਼ਿਕਾਇਤ ਦਰਜ ਨਹੀਂ ਕੀਤੀ। ਸੂਤਰਾਂ ਮੁਤਾਬਕ ਬਜ਼ੁਰਗ ਪੇਸ਼ੇ ਤੋਂ ਇਕ ਬਾਬਾ ਹੈ ਅਤੇ ਬਾਰਾਬੰਕੀ ਦੇ ਰਹਿਣ ਵਾਲੇ ਹਨ। ਉਹ ਹਰ ਸਾਲ ਇਟਾਵਾ ਆਪਣੇ ਇਕ ਚੇਲੇ ਨੂੰ ਮਿਲਣ ਆਉਦੇ ਹਨ।