ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

84,000 ਅਧਿਆਪਕਾਂ ਦੀ ਹੋਵੇਗੀ ਛੇਤੀ ਭਰਤੀ

84,000 ਅਧਿਆਪਕਾਂ ਦੀ ਹੋਵੇਗੀ ਛੇਤੀ ਭਰਤੀ

ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਅੱਜ ਸੋਮਵਾਰ ਨੂੰ ਇੱਕ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਕੇਂਦਰ ਸਰਕਾਰ ਨੇ ਖ਼ਾਲੀ ਆਸਾਮੀਆਂ ਪੁਰ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਅਧੀਨ ਦੇਸ਼ ’ਚ 84,000 ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ; ਜਿਸ ਲਈ ਨੋਟੀਫ਼ਿਕੇਸ਼ਨ ਛੇਤੀ ਜਾਰੀ ਕਰ ਦਿੱਤਾ ਜਾਵੇਗਾ।

 

 

ਜੇ ਤੁਸੀਂ ਵੀ ਸਰਕਾਰੀ ਨੌਕਰੀ ਦੀ ਭਾਲ਼ ਵਿੱਚ ਹੋ, ਤਾਂ ਤੁਹਾਡੇ ਲਈ ਇਹ ਖ਼ੁਸ਼ਖ਼ਬਰੀ ਹੋ ਸਕਦੀ ਹੈ। ਸਰਕਾਰ ਨੇ ਨੌਜਵਾਨ ਅਧਿਆਪਕਾਂ ਦੀ ਭਰਤੀ ਕਰਨੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਟਵੀਟ ਕਰ ਕੇ ਦੱਸਿਆ ਹੈ ਕਿ ਦੇਸ਼ ਭਰ ਵਿੱਚ ਖ਼ਾਲੀ ਪਈਆਂ ਇੱਕ ਲੱਖ ਆਸਾਮੀਆਂ ਦੀ ਸ਼ਨਾਖ਼ਤ ਕਰ ਲਈ ਗਈ ਹੈ।

 

 

ਕੇਂਦਰ ਸਰਕਾਰ ਦੀਆਂ 14,000 ਅਤੇ ਸੂਬਾ ਸਰਕਾਰਾਂ ’ਚ 84,000 ਆਸਾਮੀਆਂ ਖ਼ਾਲੀ ਪਈਆਂ ਹਨ। ਇਨ੍ਹਾਂ ਵਿੱਚੋਂ 14,000 ਆਸਾਮੀਆਂ ਅਧਿਸੁਚਿਤ ਹਨ ਤੇ ਬਾਕੀ ਆਸਾਮੀਆਂ ਪੁਰ ਕਰਨ ਲਈ ਹਾਲੇ ਸੂਬਿਆਂ ਨਾਲ ਗੱਲਬਾਤ ਚੱਲ ਰਹੀ ਹੈ।

 

 

ਅਧਿਆਪਕਾਂ ਦੀਆਂ ਇਹ ਭਰਤੀਆਂ ਦੇਸ਼ ਭਰ ਦੇ ਵੱਖੋ–ਵੱਖਰੇ ਰਾਜਾਂ ਵਿੱਚ ਹੋਣਗੀਆਂ। ਇਨ੍ਹਾਂ ਭਰਤੀਆਂ ਲਈ ਨੋਟੀਫ਼ਿਕੇਸ਼ਨ ਵੀ ਸੂਬੇ ਵਿੱਚ ਮੌਜੂਦ ਅਧਿਆਪਕ ਭਰਤੀ ਵਿਭਾਗਾਂ ਵੱਲੋਂ ਜਾਰੀ ਕੀਤੇ ਜਾਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:84000 teachers will be recruited soon