ਕੋਰੋਨਾ ਵਾਇਰਸ ਦੇ ਮਾਮਲੇ ਦੇਸ਼ ਵਿੱਚ ਲਗਾਤਾਰ ਵਧ ਰਹੇ ਹਨ। ਇਹ ਮਾਮਲੇ ਹੁਣ 86,000 ਹੋਣ ਵਾਲੇ ਹਨ। ਸਿਹਤ ਮੰਤਰਾਲੇ ਮੁਤਾਬਕ ਇਸ ਵੇਲੇ ਦੇਸ਼ ਵਿੱਚ 85,940 ਕੋਰੋਨਾ–ਪਾਜ਼ਿਟਿਵ ਮਾਮਲੇ ਦਰਜ ਹੋ ਚੁੱਕੇ ਹਨ।
ਹੁਣ ਤੱਕ ਦੇਸ਼ ਵਿੱਚ 2,752 ਵਿਅਕਤੀਆਂ ਦੀ ਮੌਤ ਸਿਰਫ਼ ਕੋਰੋਨਾ ਕਰਕੇ ਹੋ ਚੁੱਕੀ ਹੈ। ਦਿੱਲੀ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 9,000 ਤੱਕ ਪੁੱਜਣ ਵਾਲੀ ਹੈ।
ਹੁਣ ਤੱਕ ਦਿੱਲੀ ਵਿੱਚ 8,895 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 123 ਵਿਅਕਤੀਆਂ ਦੀ ਮੌਤ ਹੋਈ ਹੈ।
Delhi: A special passenger train, carrying passengers from Ahmedabad arrived at New Delhi railway station today. Vijaylakshmi, a passenger says,"I am very happy due to the train service. I was stuck in Ahmedabad. My children are waiting outside for me.Meeting them after 2 months" pic.twitter.com/3l4FdYLBP5
— ANI (@ANI) May 16, 2020
ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 45 ਲੱਖ ਨੂੰ ਪਾਰ ਕਰ ਚੁੱਕੀ ਹੈ। ਇਨ੍ਹਾਂ ਵਿੱਚੋਂ ਤਿੰਨ ਲੱਖ ਤੋਂ ਵੱਧ ਮੌਤਾਂ ਹੋਈਆਂ ਹਨ। ਕੋਰੋਨਾ ਮਹਾਮਾਰੀ ਨਾ ਜਿਹੜਾ ਦੇਸ਼ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ; ਉਹ ਅਮਰੀਕਾ ਹੈ।
ਅਮਰੀਕਾ ’ਚ ਹੁਣ ਤੱਕ ਕੋਰੋਨਾ ਕਰਕੇ 87,662 ਵਿਅਕਤੀਆਂ ਦੀ ਮੌਤ ਹੋਈ ਹੈ।