ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਕਾਰੀ ਵਿਭਾਗ ਦੇ ਚਪੜਾਸੀ ਨਾਲੋਂ ਘੱਟ ਕਮਾਉਂਦੇ ਨੇ 87 ਫੀਸਦੀ ਲੋਕ

ਸਰਕਾਰੀ ਵਿਭਾਗ ਦੇ ਚਪੜਾਸੀ ਨਾਲੋਂ ਘੱਟ ਕਮਾਉਂਦੇ ਨੇ 87 ਫੀਸਦੀ ਲੋਕ

ਦੇਸ਼ `ਚ ਇਕ ਚਪੜਾਸੀ ਦੀ ਅਸਾਮੀ ਲਈ ਇੰਜਨੀਅਰ, ਪੀਐਚਡੀ ਡਿਗਰੀ ਵਾਲਿਆਂ ਦੇ ਫਾਰਮ ਭਰਨ ਬਾਰੇ ਆਪ ਨੇ ਸੁਣਿਆ ਹੋਵੇਗਾ। ਪ੍ਰੰਤੂ ਅਜੀਮ ਪ੍ਰੇਮ ਜੀ ਯੂਨੀਵਰਸਿਟੀ ਦੇ ਕਿਰਤ ਤੇ ਰੁਜ਼ਗਾਰ ਵਿਭਾਗ ਦੇ ਇਕ ਅਧਿਐਨ ਮੁਤਾਬਕ ਦੇਸ਼ `ਚ 87 ਫੀਸਦੀ ਲੋਕਾਂ ਦੀ ਕਮਾਈ ਸਰਕਾਰੀ ਵਿਭਾਗ ਦੇ ਚਪੜਾਸੀ ਤੋਂ ਵੀ ਘੱਟ ਹੈ।


ਅਧਿਐਨ ਮੁਤਾਬਕ ਦੇਸ਼ `ਚ 87 ਫੀਸਦੀ ਲੋਕਾਂ ਦੀ ਇਕ ਮਹੀਨੇ ਦੀ ਆਮਦਨੀ 10,000 ਰੁਪਏ ਤੋਂ ਘੱਟ ਹੈ। ਇਸ `ਚ 82 ਫੀਸਦੀ ਪੁਰਸ਼ ਅਤੇ 92 ਫੀਸਦੀ ਔਰਤਾਂ ਸ਼ਾਮਲ ਹਨ। ਇਸਦੀ ਤੁਲਨਾ ਇਸ ਦੌਰ `ਚ ਸੱਤਵੇਂ ਵੇਤਨ ਕਮਿਸ਼ਨ ਦੇ ਤਹਿਤ ਘੱਟੋ ਘੱਟ ਤਨਖਾਹ 18,000 ਮਹੀਨਾ ਨਾਲ ਕੀਤੀ ਗਈ ਹੈ।


ਸਵੈਰੁਜ਼ਗਾਰ `ਚ ਕਿੰਨੀ ਕਮਾਈ?


ਸਵੈਰੁਜ਼ਗਾਰ ਦੇ ਮੋਰਚੇ `ਤੇ 85 ਫੀਸਦੀ ਅਜਿਹੇ ਹਨ ਜਿਨ੍ਹਾਂ ਦੀ ਮਹੀਨੇ ਦੀ ਆਮਦਨ 10 ਹਜ਼ਾਰ ਰੁਪਏ ਤੋਂ ਹੇਠਾਂ ਹੈ। ਇਸ `ਚ 41.3 ਫੀਸਦੀ ਲੋਕ ਅਜਿਹੇ ਹਨ ਜਿਨ੍ਹਾਂ ਦੀ ਕਮਾਈ 5 ਹਜ਼ਾਰ ਤੋਂ ਘੱਟ ਹੈ। 26 ਫੀਸਦੀ ਲੋਕ ਖੁਦ ਦਾ ਕੰਮ ਕਰਕੇ 5 ਹਜ਼ਾਰ ਤੋਂ 7.5 ਹਜ਼ਾਰ ਰੁਪਏ ਮਹੀਨਾ ਕਮਾਉਂਦੇ ਹਨ। ਇਸ ਰਿਪੋਰਟ ਨੂੰ ਤਿਆਰ ਕਰਨ ਵਾਲੇ ਅਮਿਤ ਬਸੋਲੇ ਨੇ ਦੱਸਿਆ ਕਿ ਇਸ ਅਧਿਐਨ `ਚ ਕਿਰਤ ਬਿਊਰੋ ਦੇ ਰੁਜ਼ਗਾਰ ਸਰਵੇ 2015-16 ਦੇ ਅੰਕੜਿਆਂ ਅਤੇ ਨੈਸ਼ਨਲ ਸੈਂਪਲ ਸਰਵੇ ਦੇ ਅੰਕੜੇ ਸ਼ਾਮਲ ਕੀਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:87 percent people of country earn less than government peon