ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੂਫ਼ਾਨ ਫ਼ੇਨੀ ਕਾਰਨ 89 ਰੇਲ–ਗੱਡੀਆਂ ਰੱਦ

ਤੂਫ਼ਾਨ ਫ਼ੇਨੀ ਕਾਰਨ 89 ਰੇਲ–ਗੱਡੀਆਂ ਰੱਦ

ਰੇਲਵੇ ਨੇ ਅੱਜ ਦੱਸਿਆ ਕਿ ਬਹੁਤ ਹੀ ਗੰਭੀਰ ਕਿਸਮ ਦੇ ਚੱਕਰਵਾਤੀ ਤੂਫ਼ਾਨ ਫ਼ੇਨੀ ਕਾਰਨ ਬੀਤੇ ਦੋ ਦਿਨਾਂ ਦੌਰਾਨ 89 ਰੇਲ–ਗੱਡੀਆਂ ਰੱਦ ਕੀਤੀਆ ਗਈਆਂ ਹਨ; ਜਦ ਕਿ ਪ੍ਰਭਾਵਿਤ ਖੇਤਰਾਂ ਵਿੱਚ ਫਸੇ ਯਾਤਰੀਆਂ ਨੂੰ ਕੱਢਣ ਲਈ ਤਿੰਨ ਖ਼ਾਸ ਰੇਲ–ਸੇਵਾ ਸ਼ੁਰੂ ਕੀਤੀ ਗਈ ਹੈ।

 

 

ਅਧਿਕਾਰੀਆਂ ਦਾ ਕਹਿਣਾ ਹੇ ਕਿ ਚੱਕਰਵਾਤ ਦੇ ਓੜੀਸ਼ਾ, ਆਂਧਰਾ ਪ੍ਰਦੇਸ਼ ਤੇ ਪੱਛਮੀ ਬੰਗਾਲ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਚੱਕਰਵਾਤ ਦੇ ਸ਼ੁੱਕਰਵਾਰ ਨੂੰ ਓੜੀਸ਼ਾ ਦੇ ਪੁਰੀ ਦੇ ਦੱਖਣੀ ਭਾਗ ਨਾਲ ਟਕਰਾਉਣ ਦੀ ਸੰਭਾਵਨਾ ਹੈ।

 

 

ਰੇਲਵੇ ਨੇ ਕਿਹਾ ਕਿ ਜੇ ਪ੍ਰਸਤਾਵਿਤ ਯਾਤਰਾ ਦੇ ਤਿੰਨ ਦਿਨਾਂ ਦੇ ਅੰਦਰ ਟਿਕਟ ਰੱਦ ਕਰਨ ਲਈ ਪੇਸ਼ ਕੀਤਾ ਜਾਦਾ ਹੈ, ਤਾਂ ਉਹ ਯਾਤਰੀਆਂ ਨੂੰ ਰੱਦ ਟਰੇਨ ਜਾਂ ਰੂਟ ਬਦਲਣ ਵਾਲੀ ਰੇਲ ਲਈ ਪੂਰਾ ਪੈਸਾ ਵਾਪਸ ਕਰੇਗਾ। ਰੇਲਵੇ ਨੇ ਬੁੱਧਵਾਰ ਨੂੰ 81 ਰੇਲਾਂ ਰੱਦ ਕੀਤੀਆਂ ਸਨ। ਰੰਦ ਰੇਲਾਂ ਵਿੱਚ ਹਾਵੜਾ–ਚੇਨਈ ਸੈਂਟਰ ਕੋਰੋਮੰਡਲ ਐਕਸਪ੍ਰੈੱਸ, ਪਟਨਾ–ਏਰਨਾਕੁਲਮ ਐਕਸਪ੍ਰੈੱਸ, ਨਵੀਂ ਦਿੱਲੀ–ਭੂਬਨੇਸ਼ਵਰ ਰਾਜਧਾਨੀ ਐਕਸਪ੍ਰੈੱਸ, ਹਾਵੜਾ–ਹੈਦਰਾਬਾਦ ਈਸਟ ਕੋਸਟ ਐਕਸਪ੍ਰੈੱਸ, ਭੁਬਨੇਸ਼ਵਰ–ਰਾਮੇਸ਼ਵਰਮ ਐਕਸਪ੍ਰੈੱਸ ਸ਼ਾਮਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:89 Trains suspended due to Feni