ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

8ਵੀਂ ਪਾਸ ਤਾਹਿਰ ਹੁਸੈਨ ਕੋਲ ਹੈ 17.78 ਕਰੋੜ ਦੀ ਜਾਇਦਾਦ

8ਵੀਂ ਪਾਸ ਤਾਹਿਰ ਹੁਸੈਨ ਕੋਲ ਹੈ 17.78 ਕਰੋੜ ਦੀ ਜਾਇਦਾਦ

ਇੰਟੈਲੀਜੈਂਸ ਬਿਊਰੋ (IB) ਦੇ ਕਰਮਚਾਰੀ ਅੰਕਿਤ ਸ਼ਰਮਾ ਦੇ ਕਤਲ ਦੇ ਮਾਮਲੇ ’ਚ ਦੋਸ਼ੀ ਤਾਹਿਰ ਹੁਸੈਨ ਵਿਰੁੱਧ ਦਿੱਲੀ ਪੁਲਿਸ ਪਹਿਲਾਂ ਹੀ ਕੇਸ ਦਰਜ ਕਰ ਚੁੱਕੀ ਹੈ ਤੇ ਹੁਣ ਇਸ ਮਾਮਲੇ ਦੀ ਬਹੁਤ ਬਾਰੀਕੀ ਨਾਲ ਜਾਂਚ ਚੱਲ ਰਹੀ ਹੈ।

 

 

ਕਤਲ, ਅੱਗਜ਼ਨੀ ਤੇ ਹਿੰਸਾ ਫੈਲਾਉਣ ਜਿਹੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਦਿੱਲੀ ਨਗਰ ਨਿਗਮ ਦਾ ਕੌਂਸਲਰ ਤਾਹਿਰ ਹੁਸੈਨ ਇੱਕ ਕਰੋੜਪਤੀ ਹੈ ਤੇ ਸਾਲ 2017 ਦੀਆਂ ਨਗਰ ਨਿਗਮ ਚੋਣਾਂ ਵੇਲੇ ਦਾਖ਼ਲ ਹਲਫ਼ੀਆ ਬਿਆਨ ਮੁਤਾਬਕ ਉਨ੍ਹਾਂ ਕੋਲ ਕਰੋੜਾਂ ਦੀ ਜਾਇਦਾਦ ਹੈ।

 

 

ਸ੍ਰੀ ਤਾਹਿਰ ਹੁਸੈਨ ਆਪਣੇ ਹਲਫ਼ੀਆ ਬਿਆਨ ਮੁਤਾਬਕ ਉਨ੍ਹਾਂ ਕੋਲ 15 ਕਰੋੜ ਰੁਪਏ ਦੀ ਜਾਇਦਾਦ ਹੈ ਤੇ ਉਨ੍ਹਾਂ ਦੀ ਕੁੱਲ ਜਾਇਦਾਦ 17 ਕਰੋੜ ਰੁਪਏ ਦੀ ਹੈ। ਉਸ ਹਲਫ਼ਨਾਮੇ ਅਨੁਸਾਰ ਉਨ੍ਹਾਂ ਵਿਰੁੱਧ ਤਦ ਕੋਈ ਅਪਰਾਧਕ ਕੇਸ ਵੀ ਦਰਜ ਨਹੀਂ ਸੀ।

 

 

ਸ੍ਰੀ ਤਾਹਿਰ ਹੁਸੈਨ ਇੱਕ ਵਪਾਰੀ ਹਨ ਤੇ ਦਿੱਲੀ ਦੇ ਸ਼ਾਹਦਰਾ ਇਲਾਕੇ ’ਚ ਉਨ੍ਹਾਂ ਦੀਆਂ ਕਈ ਇਮਾਰਤਾਂ ਹਨ। ਉਨ੍ਹਾਂ ਦੀ ਚੱਲ ਜਾਇਦਾਦ 1.75 ਕਰੋੜ ਰੁਪਏ ਦੀ ਹੈ। ਕਈ ਬੈਂਕਾਂ ਵਿੱਚ ਉਨ੍ਹਾਂ ਦੇ ਕੁੱਲ 6 ਖਾਤੇ ਹਨ ਤੇ ਉਨ੍ਹਾਂ 3 ਕੰਪਨੀਆਂ ਦੇ ਸ਼ੇਅਰਾਂ ਵਿੱਚ ਨਿਵੇਸ਼ ਕੀਤਾ ਹੋਇਆ ਹੈ।

 

 

ਕਰੋੜਪਤੀ ਹੋਣ ਦੇ ਬਾਵਜੂਦ ਤਾਹਿਰ ਹੁਸੈਨ ਕੋਲ ਸਿਰਫ਼ 2012 ਮਾੱਡਲ ਦੀ ਇੱਕ ਮਾਰੂਤੀ ਓਮਨੀ ਅਤੇ ਇੱਕ ਮੋਟਰ–ਸਾਇਕਲ ਹੈ। ਉਨ੍ਹਾਂ ਕਿਸੇ ਵੀ ਵਿੱਤੀ ਸੰਸਥਾਨ ਤੋਂ ਕੋਈ ਕਰਜ਼ਾ ਆਦਿ ਨਹੀਂ ਲਿਆ। ਹਲਫ਼ੀਆ ਬਿਆਨ ਮੁਤਾਬਕ ਉਨ੍ਹਾਂ ਦੀ ਕੁੱਲ ਐਲਾਨੀਆ ਸੰਪਤੀ 17.78 ਕਰੋੜ ਰੁਪਏ ਹੈ।

 

 

ਉੱਤਰ–ਪੂਰਬੀ ਦਿੱਲੀ ’ਚ ਹੋਏ ਦੰਗਿਆਂ ਵਿੱਚ IB ਦੇ ਕਰਮਚਾਰੀ ਅੰਕਿਤ ਸ਼ਰਮਾ ਦੇ ਕਤਲ ਅਤੇ ਹਿੰਸਾ ਦੇ ਮਾਮਲਿਆਂ ਵਿੱਚ ਦਿੱਲੀ ਪੁਲਿਸ ਜਾਂਚ ਕਰ ਰਹੀ ਹੈ। ਤਾਹਿਰ ਹੁਸੈਨ ਵਿਰੁੱਧ ਦਿੱਲੀ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ।

 

 

ਤਾਹਿਰ ਹੁਸੈਨ ਸਿਰਫ਼ 8ਵੀਂ ਜਮਾਤ ਤੱਕ ਪੜ੍ਹੇ ਹਨ। ਫ਼ਾਰੈਂਸਿਕ ਮਾਹਿਰਾਂ ਦੀ ਇੱਕ ਟੀਮ ਸ਼ੁੱਕਰਵਾਰ ਨੂੰ ਉਸ ਥਾਂ ’ਤੇ ਪੁੱਜੀ, ਜਿੱਥੇ ਅੰਕਿਤ ਸ਼ਰਮਾ ਦਾ ਕਤਲ ਹੋਇਆ ਸੀ ਤੇ ਉੱਥੋਂ ਕੁਝ ਸਬੂਤ ਇਕੱਠੇ ਕੀਤੇ। ਦੱਸਿਆ ਜਾਂਦਾ ਹੈ ਕਿ ਪੁਲਿਸ ਨੇ ਤਾਹਿਰ ਦੇ ਘਰ ਦੀ ਛੱਤ ਤੋਂ ਪੈਟਰੋਲ ਬੰਬ, ਐਸਿਡ, ਪੱਥਰ ਤੇ ਇੱਟਾਂ ਜ਼ਬਤ ਕੀਤੀਆਂ ਹਨ। ਦੋਸ਼ ਹੈ ਕਿ ਇਨ੍ਹਾਂ ਦੀ ਵਰਤੋਂ ਦਿੱਲੀ ਹਿੰਸਾ ਦੌਰਾਨ ਹੋਈ ਸੀ।

 

 

ਅਜਿਹੇ ਦੋਸ਼ਾਂ ਕਾਰਨ ਸ੍ਰੀ ਤਾਹਿਰ ਨੂੰ ਆਮ ਆਦਮੀ ਪਾਰਟੀ ’ਚੋਂ ਮੁਅੱਤਲ ਵੀ ਕੀਤਾ ਜਾ ਚੁੱਕਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:8th Pass Tahir Hussain has property of Rs 17 Crore 78 Lakh