ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿਮਾਚਲ `ਚ ਮੀਂਹ ਕਾਰਨ 9 ਮੌਤਾਂ, ਢਿੱਗਾਂ ਡਿੱਗਣ ਕਾਰਨ ਕਈ ਸੜਕਾਂ `ਤੇ ਆਵਾਜਾਈ ਠੱਪ

ਹਿਮਾਚਲ `ਚ ਮੀਂਹ ਕਾਰਨ 9 ਮੌਤਾਂ, ਢਿੱਗਾਂ ਡਿੱਗਣ ਕਾਰਨ ਕਈ ਸੜਕਾਂ `ਤੇ ਆਵਾਜਾਈ ਠੱਪ

ਐਤਵਾਰ ਨੂੰ ਸਾਰੀ ਰਾਤ ਮੀਂਹ ਪੈਂਦਾ ਰਹਿਣ ਕਾਰਨ ਹਿਮਾਚਲ ਪ੍ਰਦੇਸ਼ `ਚ ਬਹੁਤ ਸਾਰੀਆਂ ਥਾਵਾਂ `ਤੇ ਢਿੱਗਾਂ ਡਿੱਗਣ ਕਾਰਨ ਮੁੱਖ ਸੜਕਾਂ `ਤੇ ਆਵਾਜਾਈ ਠੱਪ ਹੋ ਕੇ ਰਹਿ ਗਈ ਹੈ। ਮੀਂਹ ਕਾਰਨ ਹੀ 9 ਵਿਅਕਤੀ ਮਾਰੇ ਗਏ ਹਨ।


ਸੋਲਨ ਜਿ਼ਲ੍ਹੇ ਦੇ ਕੰਡਾਘਾਟ ਇਲਾਕੇ ਦੇ ਪਿੰਡ ਇੰਨਾਰ `ਚ ਇੱਕ ਵੱਡੀ ਢਿੱਗ ਜਾਣ ਕਾਰਨ ਦੋ ਬੱਚਿਆਂ ਸਮੇਤ ਇੱਕੋ ਪਰਿਵਾਰ ਦੇ ਚਾਰ ਵਿਅਕਤੀ ਮਾਰੇ ਗਏ। ਮ੍ਰਿਤਕਾਂ ਦੀ ਸ਼ਨਾਖ਼ਤ ਦਵਿੰਦਰ, ਉਸ ਦੀ ਪਤਨੀ ਬੀਨਾ ਤੇ ਦੋ ਬੱਚਿਆਂ ਵਜੋਂ ਹੋਈ ਹੈ। ਇਸ ਪਰਿਵਾਰ ਦਾ ਇੱਕ ਮੈਂਬਰ ਵਾਲ-ਵਾਲ ਬਚ ਗਿਆ।


ਇਸ ਦੌਰਾਨ ਢਿੰਗਾਂ ਡਿੱਗਣ ਕਾਰਨ ਹੀ ਤਿੰਨ ਮੌਤਾਂ ਮੰਡੀ ਜਿ਼ਲ੍ਹੇ `ਚ ਹੋਈਆਂ ਹਨ। ਪਰਵਾਣੂ `ਚ ਇੱਕ ਸਕੂਲੀ ਵਿਦਿਆਰਥੀ ਦਾ ਪੈਰ ਤਿਲਕਣ ਕਾਰਨ ਉਹ ਕੌਸ਼ਲਿਆ ਨਦੀ ਵਿੱਚ ਵਹਿ ਗਿਆ।


ਊਨਾ ਜਿ਼ਲ੍ਹੇ `ਚ ਚਿੰਤਪੂਰਨੀ ਨੇੜੇ ਮੀਂਹ ਕਾਰਨ ਸੜਕ ਦਾ ਇੱਕ ਪਾਸਾ ਵਹਿ ਗਿਆ ਸੀ, ਜਿਸ ਕਾਰਨ ਇੱਕ ਕਾਰ ਖੱਡ `ਚ ਜਾ ਡਿੱਗੀ ਤੇ ਉੱਥੇ ਤਿੰਨ ਸਾਲਾ ਬੱਚੀ ਮਾਰੀ ਗਈ ਤੇ ਬਾਕੀ ਦੇ ਪਰਿਵਾਰਕ ਮੈਂਬਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਹ ਸਾਰੇ ਪੰਜਾਬ ਦੇ ਕਪੂਰਥਲਾ ਨਾਲ ਸਬੰਧਤ ਸਨ ਤੇ ਉਹ ਚਿੰਤਪੂਰਨੀ ਮੰਦਰ `ਚ ਮੱਥਾ ਟੇਕ ਕੇ ਵਾਪਸ ਜਾ ਰਹੇ ਸਨ।


ਇਸ ਦੌਰਾਨ ਮੰਡੀ-ਕੁੱਲੂ ਹਾਈਵੇਅ `ਤੇ ਬਲੂਲੀ ਨੇੜੇ ਢਿੱਗਾਂ ਡਿੱਗਣ ਕਾਰਨ ਜਾਮ ਲੱਗਾ ਹੋਇਆ ਹੈ ਤੇ ਉੱਧਰ ਮੰਡੀ-ਪਠਾਨਕੋਟ ਹਾਈਵੇਅ ਵੀ ਕਈ ਥਾਂਵਾਂ `ਤੇ ਬੰਦ ਪਿਆ ਹੈ। ਧਰਮਸ਼ਾਲਾ-ਸਿ਼ਮਲਾ ਹਾਈਵੇਅ ਵੀ ਭੋਟਾ ਨੇੜੇ ਬਲਾਕ ਹੋ ਗਿਆ ਹੈ ਕਿਉਂਕਿ ਪੁਲ਼ ਦਾ ਇੱਕ ਪਾਸਾ ਵਹਿ ਗਿਆ ਹੈ।


ਚੰਡੀਗੜ੍ਹ-ਸਿ਼ਮਲਾ ਹਾਈਵੇਅ ਵੀ ਬਲਾਕ ਹੋ ਗਿਆ ਕਿਉਂਕਿ ਭਾਰੀ ਵਰਖਾ ਕਾਰਨ ਪਰਵਾਨੂ-ਸੋਲਨ ਪੱਟੀ `ਤੇ ਢਿੱਗਾਂ ਡਿੱਗੀਆਂ ਹੋਈਆਂ ਹਨ। ਸਿ਼ਮਲਾ ਨੇੜੇ ਭੱਟਾਕੁਫ਼ਰ `ਚ ਅੱਧੀ ਦਰਜਨ ਕਾਰਾਂ ਮਲਬੇ ਹੇਠਾਂ ਦੱਬ ਗਈਆਂ। ਇੱਥੇ ਇੱਕ ਨਾਲ਼ੇ `ਚ ਹੜ੍ਹ ਆ ਜਾਣ ਕਾਰਨ ਇਹ ਘਟਨਾ ਵਾਪਰੀ ਪਰ ਇੱਥੇ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।


ਤਾਰਾ ਦੇਵੀ ਤੇ ਤਵੀ ਚੌਕ ਨੇੜੇ ਵੀ ਆਵਾਜਾਈ ਰੁਕੀ ਹੋਈ ਹੈ। ਸਿ਼ਮਲਾ `ਚ ਮੇਰੀਨਾ ਹੋਟਲ ਨੇੜੇ ਸੜਕ `ਤੇ ਪਾਣੀ ਫਿਰ ਰਿਹਾ ਹੈ।


ਲਾਹੌਲ-ਸਪਿਤੀ ਨੂੰ ਛੱਡ ਕੇ ਹਿਮਾਚਲ ਪ੍ਰਦੇਸ਼ ਦੇ 11 ਜਿ਼ਲ੍ਹਿਆਂ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਬੰਦ ਹਨ।


ਹਿਮਾਚਲ `ਚ ਸਭ ਤੋਂ ਵੱਧ ਵਰਖਾ 239 ਮਿਲੀਮੀਟਰ ਪਾਉਂਟਾ ਸਾਹਿਬ `ਚ ਪਈ ਤੇ ਸੁਜਾਨਪੁਰ ਤਿਰਾ `ਚ 238 ਮਿਲੀਮੀਟਰ, ਮੰਡੀ `ਚ 235 ਮਿਲੀਮੀਟਰ ਅਤੇ ਪਾਲਮਪੁਰ `ਚ 212 ਮਿਲੀਮੀਟਰ ਵਰਖਾ ਪਈ।


ਸ੍ਰਿਮਲਾ `ਚ 172.6 ਮਿਲੀਮੀਟਰ ਵਰਖਾ ਪਈ, ਜੋ ਇਸ ਮੌਸਮ ਦੀ ਸਭ ਤੋਂ ਵੱਧ ਵਰਖਾ ਹੈ। ਕਾਂਗੜਾ `ਚ 167 ਮਿਲੀਮੀਟਰ ਮੀਂਹ ਪਿਆ, ਜਦ ਕਿ ਜੁਬੱਰਹੱਟੀ `ਚ 146.2 ਮਿਲੀਮੀਟਰ, ਧਰਮਸ਼ਾਲਾ `ਚ 142.8 ਮਿਲੀਮੀਟਰ, ਜਵਾਲੀ `ਚ 136 ਮਿਲੀਮੀਟਰ, ਕਸੌਲੀ `ਚ 134 ਮਿਲੀਮੀਟਰ, ਸੋਲਨ `ਚ 129 ਮਿਲੀਮੀਟਰ ਤੇ ਭਰਵੈਨ (ਚ 119 ਮਿਲੀਮੀਟਰ ਵਰਖਾ ਹੋਈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:9 deaths due to rain landslides block traffic in Himachal Pradesh