ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭੀਲਵਾੜਾ–ਰਾਜਸਥਾਨ ’ਚ ਬੱਸ–ਜੀਪ ਟੱਕਰ ’ਚ 9 ਮੌਤਾਂ

ਭੀਲਵਾੜਾ–ਰਾਜਸਥਾਨ ’ਚ ਬੱਸ–ਜੀਪ ਟੱਕਰ ’ਚ 9 ਮੌਤਾਂ

ਰਾਜਸਥਾਨ ਦੇ ਸ਼ਹਿਰ ਭੀਲਵਾੜਾ ’ਚ ਸੋਮਵਾਰ ਦੇਰ ਰਾਤੀਂ ਇੱਕ ਭਿਆਨਕ ਸੜਕ ਹਾਦਸੇ ’ਚ 9 ਵਿਅਕਤੀ ਮਾਰੇ ਗਏ ਹਨ ਅਤੇ ਕਈ ਜ਼ਖ਼ਮੀ ਹਨ। ਮਰਨ ਵਾਲਿਆਂ ’ਚ 5 ਮਰਦ, 3 ਔਰਤਾਂ ਤੇ ਇੱਕ ਬੱਚੀ ਸ਼ਾਮਲ ਹਨ।

 

 

ਇਹ ਹਾਦਸਾ ਭੀਲਵਾੜਾ ਜ਼ਿਲ੍ਹੇ ’ਚ ਬਿਗੋਡ ਕੋਲ ਇੱਕ ਸਰਕਾਰੀ ਬੱਸ ਤੇ ਜੀਪ ਵਿਚਾਲੇ ਟੱਕਰ ਕਾਰਨ ਵਾਪਰਿਆ। ਰੋਡਵੇਜ਼ ਬੱਸ ਕੋਟਾ ਜ਼ਿਲ੍ਹੇ ਤੋਂ ਭੀਲਵਾੜਾ ਜਾ ਰਹੀ ਸੀ। ਕਰੂਜ਼ਰ ’ਚ ਸਵਾਰ ਪਰਿਵਾਰ ਇੱਕ ਵਿਆਹ ਸਮਾਰੋਹ ਤੋਂ ਪਰਤ ਰਿਹਾ ਸੀ।

 

 

ਜ਼ਖ਼ਮੀਆਂ ਨੂੰ ਭੀਲਵਾੜਾ ਦੇ ਮਹਾਤਮਾ ਗਾਂਧੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਭਿਆਨਕ ਸੜਕ ਹਾਦਸੇ ’ਚ ਹੋਏ ਵੱਡੇ ਜਾਨੀ ਨੁਕਸਾਨ ’ਤੇ ਰਾਜ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦੁੱਖ ਪ੍ਰਗਟਾਇਆ ਹੈ।

 

 

ਜੀਪ ’ਚ ਸਵਾਰ ਪਰਿਵਾਰ ਨੇ ਕੋਟਾ ਜ਼ਿਲ੍ਹੇ ਦੀ ਰਾਮਗੰਜ ਮੰਡੀ ਜਾਣਾ ਸੀ। ਕੁਝ ਚਸ਼ਮਦੀਦ ਗਵਾਹਾਂ ਦਾ ਦੋਸ਼ ਹੈ ਕਿ ਰੋਡਵੇਜ਼ ਦੇ ਡਰਾਇਵਰ ਨੇ ਬੱਸ ਨੂੰ ਲਾਪਰਵਾਹੀ ਨਾਲ ਚਲਾਉਂਦਿਆਂ ਓਵਰਟੇਕ ਕਰਨ ਦੇ ਚੱਕਰ ’ਚ ਟੱਕਰ ਮਾਰ ਦਿੱਤੀ। ਬੱਸ ਵੀ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਉੱਤਰ ਗਈ।

 

 

ਜ਼ਖ਼ਮੀਆਂ ਨੂੰ ਬਿਗੋਡ ਦੇ ਉੱਪ–ਸਿਹਤ ਕੇਂਦਰ ’ਚ ਦਾਖ਼ਲ ਕਰਵਾਇਆ ਗਿਆ ਹੈ; ਜਿੱਥੋਂ 15 ਗੰਭੀਰ ਜ਼ਖ਼ਮੀਆਂ ਨੂੰ ਭੀਲਵਾੜਾ ਰੈਫ਼ਰ ਕੀਤਾ ਗਿਆ ਹੈ। ਜ਼ਖ਼ਮੀਆਂ ਮੁਤਾਬਕ ਉਹ ਮੱਧ ਪ੍ਰਦੇਸ਼ ਸਥਿਤ ਰਾਮਗੰਜ ਮੰਡੀ ਤਹਿਸਲ ਦੇ ਖੰਧਾਰਾ ਪਿੰਡ ਦੇ ਵਸਨੀਕ ਹਨ। ਉਹ ਸਾਰੇ ਭੀਲਵਾੜਾ ’ਚ ਆਜ਼ਾਦ ਨਗਰ ਦੇ ਨਿਵਾਸੀ ਜਗਦੀਸ਼ ਤ੍ਰਿਵੇਦੀ ਦੇ ਪੁੱਤਰ ਦੇ ਵਿਆਹ ਸਮਾਰੋਹ ਤੋਂ ਪਰਤ ਰਹੇ ਸਨ।

 

 

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜ਼ਖ਼ਮੀਆਂ ਨੂੰ ਹਰ ਸੰਭਵ ਬਿਹਤਰ ਇਲਾਜ ਮੁਹੱਈਆ ਕਰਵਾਇਆ ਜਾਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:9 killed in Bus Jeep Collision in Bhilwara Rajasthan