ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੜਕ ਹਾਦਸੇ ’ਚ ਇੱਕੋ ਪਰਿਵਾਰ ਦੇ 8 ਬੱਚਿਆਂ ਸਮੇਤ 9 ਮਰੇ

ਸੜਕ ਹਾਦਸੇ ’ਚ ਇੱਕੋ ਪਰਿਵਾਰ ਦੇ 8 ਬੱਚਿਆਂ ਸਮੇਤ 9 ਮਰੇ

ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ’ਚ ਹਾਫ਼ਿਜ਼ਪੁਰ ਥਾਣਾ–ਖੇਤਰ ’ਚ ਪਿੰਡ ਸਾਦਕਪੁਰ ਵਿਖੇ ਐਤਵਾਰ ਰਾਤੀਂ ਲਗਭਗ 11:30 ਵਜੇ ਇੱਕ ਭਿਆਨਕ ਸੜਕ–ਹਾਦਸਾ ਵਾਪਰ ਗਿਆ; ਜਿਸ ਵਿੱਚ 8 ਬੱਚਿਆਂ ਸਮੇਤ 9 ਜਣੇ ਮਾਰੇ ਗਏ ਤੇ 10 ਤੋਂ ਵੱਧ ਜ਼ਖ਼ਮੀ ਹੋ ਗਏ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹਾਦਸਾ ਮੇਰਠ–ਬੁਲੰਦਸ਼ਹਿਰ ਹਾਈਵੇਅ ਉੱਤੇ ਵਾਪਰਿਆ, ਜਦੋਂ ਇੱਕ ਮਿੰਨੀ ਟਰੱਕ ਤੇ ਪਿਕਅਪ ਦੀ ਆਹਮੋ–ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿੱਚ ਪਿਕਅਪ ਦੇ ਪਰਖੱਚੇ ਉੱਡ ਗਏ।

 

 

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਿਕਅਪ ਵਿੱਚ ਬੈਠੇ ਸਾਰੇ ਵਿਅਕਤੀ ਇੱਕੋ ਖ਼ਾਨਦਾਨ ਦੇ ਹਨ। ਮੁਲਜ਼ਮ ਡਰਾਇਵਰ ਆਪਣਾ ਮਿੰਨੀ ਟਰੱਕ ਲੈ ਕੇ ਫ਼ਰਾਰ ਹੋ ਗਿਆ।

 

 

ਧੌਲਾਨਾ ਦੇ ਪਿੰਡ ਸਾਲੇਪੁਰ ਕੋਟਲਾ ਤੋਂ ਹਾਜੀ ਮਿਹਰਬਾਨ ਦੀ ਧੀ ਦਾ ਨਿਕਾਹ ਮੇਰਠ ਦੇ ਪਿੰਡ ਜਈ ਨੰਗਲਾ ਵਿਖੇ ਤੈਅ ਹੋਇਆ ਸੀ; ਜਿਸ ਦੀ ਬਰਾਤ ਆ ਰਹੀ ਸੀ। ਦੱਸਿਆ ਗਿਆ ਹੈ ਕਿ ਗੁਲਿਸਤਾਂ ਦਾ ਨਿਕਾਹ ਹਾਪੁੜ ਦੇ ਵੰਸ਼ ਗਾਰਡਨ ’ਚ ਸੀ। ਪਿੰਡ ਦੇ ਬਹੁਤ ਸਾਰੇ ਲੋਕ ਇਸ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਪੁੱਜੇ ਸਨ।

 

 

ਰਾਤੀਂ ਲਗਭਗ 11:30 ਵਜੇ ਕੁਝ ਲੋਕ ਵਿਆਹ ਸਮਾਰੋਹ ਵਿੱਚ ਸ਼ਿਰਕਤ ਤੋਂ ਬਾਅਦ ਪਿਕਅਪ ਰਾਹੀਂ ਆਪਣੇ ਘਰਾਂ ਨੂੰ ਪਰਤ ਰਹੇ ਸਨ ਕਿ ਪਿੰਡ ਸਾਦਕਪੁਰ ਦੇ ਸਾਹਮਣੇ ਸਾਹਮਣਿਓਂ ਤੇਜ਼ ਰਫ਼ਤਾਰ ਮਿੰਨੀ ਟਰੱਕ ਨੇ ਉਸ ਪਿੱਕਅਪ ਨੂੰ ਟੱਕਰ ਮਾਰ ਦਿੱਤੀ।

 

 

ਇਹ ਟੱਕਰ ਇੰਨੀ ਜ਼ੋਰਦਾਰ ਸੀ ਕਿ ਪਿੱਕਅਪ ਵਿਚਾਲਿਓਂ ਫਟ ਗਈ ਤੇ ਉਸ ਵਿੱਚ ਬੈਠੇ ਲਗਭਗ 20 ਬੱਚੇ ਤੇ ਹੋਰ ਵੱਡੇ ਹਾਈਵੇਅ ਉੱਤੇ ਭੁੜਕ ਕੇ ਜਾ ਡਿੱਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:9 killed including 8 children of one family in a road mishap at Hapur-UP