ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ 24 ਘੰਟਿਆਂ ਦੌਰਾਨ 9 ਕਤਲ

ਦਿੱਲੀ ’ਚ 24 ਘੰਟਿਆਂ ਦੌਰਾਨ 9 ਕਤਲ

ਭਾਰਤ ਦੀ ਰਾਜਧਾਨੀ ਦਿੱਲੀ ’ਚ ਕਾਨੂੰਨ ਤੇ ਵਿਵਸਥਾ ਦੀਆਂ ਧੱਜੀਆਂ ਬੇਖ਼ੌਫ਼ ਬਦਮਾਸ਼ਾਂ ਨੇ ਪਿਛਲੇ 24 ਘੰਟਿਆਂ ਦੌਰਾਨ ਉਡਾ ਦਿੱਤੀਆਂ ਹਨ। ਇੱਕ ਤੋਂ ਬਾਅਦ ਇੱਕ ਕਰ ਕੇ 9 ਕਤਲਾਂ ਨਾਲ ਰਾਜਧਾਨੀ ਕੁਝ ਸਹਿਮ ਗਈ ਹੈ। ਇਹ ਦਿੱਲੀ ਪੁਲਿਸ ਤੇ ਸਰਕਾਰ ਦੋਵਾਂ ਨੂੰ ਚੁਣੌਤੀ ਹੈ।

 

 

ਇਨ੍ਹਾਂ ਘਿਨਾਉਣੀਆਂ ਵਾਰਦਾਤਾਂ ਉੱਤੇ ਲਗਾਮ ਕੱਸਣ ਨੂੰ ਲੈ ਕੇ ਪੁਲਿਸ ਹੈਡਕੁਆਰਟਰਜ਼ ’ਚ ਐਤਵਾਰ ਨੂੰ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਹੋਈ। ਉਸ ਮੀਟਿੰਗ ’ਚ ਹਰ ਹਾਲਤ ਵਿੱਚ ਅਪਰਾਧ ਉੱਤੇ ਕਾਬੂ ਪਾਉਣ ਤੇ ਹਥਿਆਰਾਂ ਦੀ ਤਸਕਰੀ ਉੱਤੇ ਪਾਬੰਦੀ ਲਾਉਣ ਦੇ ਹਰ ਸੰਭਵ ਜਤਨ ਕਰਨ ’ਤੇ ਜ਼ੋਰ ਦਿੱਤਾ ਗਿਆ।

 

 

ਹਥਿਆਰਾਂ ਦੀ ਸਮੱਗਲਿੰਗ ਤੇ ਉਸ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਸਖ਼ਤ ਮੁਹਿੰਮ ਵਿੱਢਣ ਦੇ ਵੀ ਹੁਕਮ ਜਾਰੀ ਕੀਤੇ ਗਏ।

 

 

ਇਨ੍ਹਾਂ ਕਤਲਾਂ ਤੋਂ ਇਲਾਵਾ ਪਿਛਲੇ ਪੰਦਰਵਾੜ੍ਹੇ ਦੌਰਾਨ ਵੀ ਦਿੱਲੀ ’ਚ ਵਾਪਰੀਆਂ ਗ਼ੈਰ–ਕਾਨੂੰਨੀ ਵਾਰਦਾਤਾਂ ਕਾਰਨ ਵੀ ਦਿੱਲੀ ਪੁਲਿਸ ਅੱਜ–ਕੱਲ੍ਹ ਹਿੱਲੀ ਹੋਈ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਨੇ ਗਸ਼ਤ ਵਧਾਉਣ ਦੇ ਹੁਕਮ ਜਾਰੀ ਕੀਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:9 Murders in Delhi within 24 hours