ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਮਕ ਦਰਸ਼ਨ ਕਰਕੇ ਵਾਪਸ ਪਰਤ ਰਹੇ 9 ਲੋਕਾਂ ਦੀ ਸੜਕ ਹਾਦਸੇ 'ਚ ਮੌਤ

ਛੱਤੀਸਗੜ੍ਹ ਦੇ ਰਾਜਨੰਦਗਾਓਂ `ਚ ਇਕ ਭਿਆਨਕ ਸੜਕ ਹਾਦਸੇ `ਚ 9 ਲੋਕਾਂ ਦੀ ਮੌਤ ਹੋ ਗਈ। ਐਤਵਾਰ ਸਵੇਰੇ ਸੋਮਨੀ ਥਾਣਾ ਖੇਤਰ ਦੇ ਨੈਸ਼ਨਲ ਹਾਈਵੇਅ `ਤੇ ਇਹ ਦਰਦਨਾਕ ਹਾਦਸਾ ਹੋਇਆ। ਸੋਮਨੀ ਪਿੰਡ ਨੇੜੇ ਹੋਏ ਟਰੱਕ ਅਤੇ ਬੋਲੈਰੋ ਗੱਡੀ ਦੀ ਟੱਕਰ ਨਾਲ ਇਕ ਹੀ ਪਰਿਵਾਰ ਦੇ 9 ਲੋਕਾਂ ਦੀ ਮੌਤ ਹੋ ਗਈ ਜਦਕਿ 3 ਹੋਰ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ `ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ਦੇ ਬਾਅਦ ਪੂਰੇ ਇਲਾਕੇ `ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

 

 

 

ਜਾਣਕਾਰੀ ਮੁਤਾਬਕ ਭਿਲਾਈ ਦੇ ਰਹਿਣ ਵਾਲੇ ਇਕ ਪਰਿਵਾਰ ਦੇ 14 ਮੈਂਬਰ ਬੋਲੈਰੋ `ਚ ਸਵਾਰ ਹੋ ਕੇ ਡੋਂਗਰਗੜ੍ਹ ਗਏ ਹੋਏ ਸਨ। ਸਾਰੇ ਲੋਕ ਡੋਂਗਰਗੜ੍ਹ ਤੋਂ ਮਾਂ ਬਮਲੇਸ਼ਵਰੀ ਦੇ ਦਰਸ਼ਨ ਕਰਕੇ ਘਰ ਵਾਪਸ ਆ ਰਹੇ ਸਨ ਕਿ ਸੋਮਨੀ ਨੇੜੇ ਟਰੱਕ ਨੇ ਬੋਲੈਰੋ ਗੱਡੀ ਨੂੰ ਟੱਕਰ ਮਾਰ ਦਿੱਤੀ। ਹਾਦਸੇ `ਚ ਬੋਲੈਰੋ ਦੇ ਪਰਖੱਚੇ ਉਡ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ `ਤੇ ਪੁਲਿਸ ਪੁੱਜ ਚੁੱਕੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ।

 

 

ਪੁਲਿਸ ਮੁਤਾਬਕ ਪੂਰਾ ਇਲਾਕਾ ਪਹਾੜੀ ਹੈ ਅਜਿਹੇ `ਚ ਗੱਡੀ ਦੀ ਤੇਜ਼ ਰਫਤਾਰ ਨਾਲ ਕਦੀ ਵੀ ਹਾਦਸਾ ਹੋ ਸਕਦਾ ਹੈ, ਇਸ ਲਈ ਲੋਕਾਂ ਨੂੰ ਡਰਾਈਵਿੰਗ ਸੁਰੱਖਿਅਤ ਢੰਗ ਨਾਲ ਕਰਨੀ ਚਾਹੀਦੀ ਹੈ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:9 people returning after religious philosophy died in road accidents