ਅਗਲੀ ਕਹਾਣੀ

ਜ਼ਮੀਨ-ਵਿਵਾਦ ਨੂੰ ਲੈ ਕੇ ਚੱਲੀਆਂ ਗੋਲ਼ੀਆਂ, 3 ਔਰਤਾਂ ਸਮੇਤ 9 ਮੌਤਾਂ, ਕਈ ਜ਼ਖਮੀ

ਉੱਤਰ ਪ੍ਰਦੇਸ਼ ਦੇ ਸੋਨਭੱਦਰ ਇਲਾਕੇ ਦੇ ਪਿੰਡ ਉੱਭਾ ਵਿਖੇ ਜ਼ਮੀਨ ਤੇ ਕਬਜ਼ੇ ਨੂੰ ਲੈ ਕੇ ਬੁੱਧਵਾਰ ਨੂੰ ਦੁਪਹਿਰ ਤਿੰਨ ਔਰਤਾਂ ਸਮੇਤ 9 ਲੋਕਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਵਿਵਾਦ ਚ ਦੋਨਾਂ ਖੱਖਾਂ ਦੇ 25 ਲੋਕ ਜ਼ਖਮੀ ਹੋ ਗਏ। ਇਸ ਚ 3 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਹੜੇ ਕਿ ਜ਼ੇਰੇ ਇਲਾਜ ਹਨ। ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਪਿੰਡ ਚ ਭਾਰੀ ਫੋਰਜ਼ ਤਾਇਨਾਤ ਕਰ ਦਿੱਤੀ ਗਈ ਹੈ।

 

ਜਾਣਕਾਰੀ ਮੁਤਾਬਕ ਪਿੰਡ ਚ 600 ਬਿਘੇ ਜ਼ਮੀਨ ਚੋਂ 150 ਬਿਘੇ ਜ਼ਮੀਨ ਪਿੰਡ ਦੇ ਪ੍ਰਧਾਨ ਦੇ ਤੇ ਸੀ ਜਦਕਿ ਬਾਕੀ ਜ਼ਮੀਨ ਇਕ ਟਰੱਸਟ ਦੇ ਨਾਂ ਤੇ ਸੀ ਜਿਸ ਤੇ ਪਿੰਡ ਦੇ ਲੋਕ ਕਈ ਸਾਲਾਂ ਤੋਂ ਸਾਂਝੇ ਤੌਰ ਤੇ ਖੇਤੀ ਕਰਦੇ ਸਨ। ਅੱਜ ਅਚਾਨਕ ਪਿੰਡ ਪ੍ਰਧਾਨ ਨੇ ਆਪਣੇ ਸਾਥੀਆਂ ਸਮੇਤ ਪੁੱਜ ਕੇ ਸਾਰੀ ਜ਼ਮੀਨ ਤੇ ਖੇਤੀ ਵਾਹਣੀ ਸ਼ੁਰੂ ਕਰ ਦਿੱਤੀ ਤੇ ਪਿੰਡ ਦੇ ਲੋਕਾਂ ਵਲੋਂ ਵਿਰੋਧ ਕਰਨ ਤੇ ਉਨ੍ਹਾਂ ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।

 

ਪਿੰਡ ਪ੍ਰਧਾਨ ਵਲੋਂ ਸਾਰੀ ਜ਼ਮੀਨ ਤੇ ਕਬਜ਼ਾ ਕਰਨ ਨੂੰ ਲੈ ਕੇ ਕੀਤੀ ਗਈ ਗੋਲਾਬਾਰੀ ਦੌਰਾਨ 9 ਲੋਕਾਂ ਦੀ ਮੌਤ ਹੋ ਗਈ ਜਦਕਿ 25 ਲੋਕ ਜ਼ਖਮੀ ਹੋ ਗਏ। ਇਸ ਦੌਰਾਂਨ ਪਿੰਡ ਵਾਲਿਆਂ ਨੇ ਵੀ ਆਪਣੇ ਬਚਾਅ ਚ ਪ੍ਰਧਾਨ ਦੇ ਹਥਿਆਰਾਂ ਨਾਲ ਪੁੱਜੇ ਸਾਥੀਆਂ ਤੇ ਪੱਥਰ ਮਾਰੇ। ਗੋਲਾਬਾਰੀ ਮਗਰੋਂ ਪ੍ਰਧਾਨ ਤੇ ਉਸਦੇ ਆਦਮੀ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:9 shot dead including three women in a land dispute in Sonbhadra up