ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਂਸਰ ਪੀੜਤ ਬੱਚੀ ਨਾਲ ਹੋਟਲ ਦਾ ਸ਼ੈਫ 3 ਮਹੀਨੇ ਕਰਦਾ ਰਿਹਾ ਬਲਾਤਕਾਰ

ਕੈਂਸਰ ਪੀੜਤ ਬੱਚੀ ਨਾਲ ਹੋਟਲ ਦਾ ਸ਼ੈਫ 3 ਮਹੀਨੇ ਕਰਦਾ ਰਿਹਾ ਬਲਾਤਕਾਰ

ਦਿੱਲੀ ਦੇ ਪਹਾੜਗੰਜ ਇਲਾਕੇ ਵਿਚ ਬਲੱਡ ਕੈਂਸਰ ਤੋਂ ਪੀੜਤ ਨੌ ਸਾਲ ਦੀ ਇਕ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੰਗਲਵਾਰ ਨੂੰ ਬਲਾਤਕਾਰ, ਪੋਕਸੋ ਸਮੇਤ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਦੋਸ਼ੀ ਟੀਮਾ ਬਹਾਦਰ ਥਾਪਾ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸੀ ਪਹਾੜਗੰਜ ਦੇ ਇਕ ਹੋਟਲ ਵਿਚ ਸ਼ੈਫ ਹੈ।

 

ਜਾਣਕਾਰੀ ਅਨੁਸਾਰ ਪੀੜਤਾ ਪਰਿਵਾਰ ਸਮੇਤ ਮੁਲਤਾਨੀ ਇਲਾਕੇ ਵਿਚ ਰਹਿੰਦੀ ਹੈ। ਬੱਚੀ ਦੇ ਗੁਆਂਢ ਵਿਚ ਨੇਪਾਲ ਵਾਸੀ 35 ਸਾਲ ਦਾ ਟੀਮਾ ਵੀ ਰਹਿੰਦਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਚੀ ਬਲਡ ਕੈਂਸਰ ਤੋਂ ਪੀੜਤ ਹੈ ਅਤੇ ਇਲਾਜ ਕਾਰਨ ਉਹ ਪੜ੍ਹਨੋ ਹਟ ਗਈ।  ਬੱਚੀ ਦੇ ਮਾਤਾ–ਪਿਤਾ ਵੀ ਇਲਾਕੇ ਦੇ ਹੋਟਲਾਂ ਵਿਚ ਕੰਮ ਕਰਦੇ ਹਨ।

 

ਗੁਆਢੀ ਹੋਣ ਕਾਰਨ ਦੋਸ਼ੀ ਟੀਕਾ ਅਕਸਰ ਪੀੜਤਾ ਦੇ ਘਰ ਆਉਂਦਾ–ਜਾਂਦਾ ਰਹਿੰਦਾ ਸੀ।  ਦੋਸ਼ੀ ਬੀਤੇ ਤਿੰਨ ਮਹੀਨੇ ਤੋਂ ਬੱਚੀ ਨੂੰ ਆਪਣੇ ਘਰ ਬੁਲਾਉਂਦਾ ਅਤੇ ਉਸ ਨਾਲ ਜਬਰਦਸਤੀ ਕਰਦਾ ਸੀ। ਉਹ ਕਿਸੇ ਨੂੰ ਕੁਝ ਵੀ ਦੱਸਣ ਉਤੇ ਬੱਚੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦਾ ਸੀ।

 

ਦੱਸਿਆ ਜਾਂਦਾ ਹੈ ਕਿ ਦੋਸ਼ੀ ਟੀਮਾ ਨੇ ਐਤਵਾਰ ਨੂੰ ਵੀ ਬੱਚੀ ਨਾਲ ਬਲਾਤਕਾਰ ਕੀਤਾ। ਸੋਮਵਾਰ ਨੂੰ ਬੱਚੀ ਦੀ ਤਬੀਅਤ ਖਰਾਬ ਹੋਣ ਉਤੇ ਪਰਿਵਾਰਕ ਮੈਂਬਰ ਉਸ ਨੂੰ ਡਾਕਟਰ ਕੋਲ ਲੈ ਕੇ ਗਏ ਤਾਂ ਸਾਰਾ ਮਾਮਲਾ ਸਾਹਮਣੇ ਆਇਆ। ਇਸ ਦੇ ਬਾਅਦ ਪੀੜਤਾ ਆਪਣੀ ਮਾਂ ਨਾਲ ਥਾਣੇ ਗਈ ਅਤੇ ਸਾਰੀ ਘਟਨਾ ਪੁਲਿਸ ਨੂੰ ਦੱਸੀ। ਸੂਤਰਾਂ ਅਨੁਸਾਰ ਪੁਲਿਸ ਨੇ ਮੈਡੀਕਲ ਜਾਂਚ ਕਰਾਉਣ ਬਾਅਦ ਐਫਆਈਆਰ ਦਰਜ ਕਰ ਲਈ ਹੈ। ਨਾਲ ਹੀ ਮੰਗਲਵਾਰ ਨੂੰ ਦੋਸ਼ੀ ਨੂੰ ਹੋਟਲ ਵਿਚੋਂ ਗ੍ਰਿਫਤਾਰ ਕਰ ਲਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:9 years old blood cancer survivor girl raped in Delhi s Paharganj