ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੇ 90% ਕੋਰੋਨਾ ਮਰੀਜ਼ਾਂ ’ਚ ਸਿਰਫ਼ ਮਾਮੂਲੀ ਲੱਛਣ

ਭਾਰਤ ’ਚ 90% ਕੋਰੋਨਾ ਮਰੀਜ਼ਾਂ ’ਚ ਸਿਰਫ਼ ਮਾਮੂਲੀ ਲੱਛਣ

ਭਾਰਤ ਵਿੱਚ ਕੋਰੋਨਾ ਭਾਵੇਂ ਹੁਣ ਵਧੇਰੇ ਲੋਕਾਂ ਨੂੰ ਆਪਣੀ ਲਪੇਟ ’ਚ ਲੈਂਦਾ ਜਾਪਦਾ ਹੈ ਪਰ ਇਹ ਵੀ ਇੱਕ ਤੱਥ ਹੈ ਕਿ ਹੁਣ 90 ਫ਼ੀ ਸਦੀ ਤੋਂ ਵੱਧ ਮਰੀਜ਼ਾਂ ਵਿੱਚ ਸਿਰਫ਼ ਮਾਮੂਲੀ ਤੇ ਹਲਕੇ ਲੱਛਣ ਹੀ ਵਿਖਾਈ ਦੇ ਰਹੇ ਹਨ। ਇਹ ਪ੍ਰਗਟਾਵਾ ‘ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼’ (AIIMS – ਏਮਸ) ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਕੀਤਾ ਹੈ।

 

 

ਡਾ. ਗੁਲੇਰੀਆ ਮੁਤਾਬਕ ਸ਼ੁਰੂ ਵਿੱਚ ਇਹ ਵਾਇਰਸ ਗੰਭੀਰ ਲੱਛਣਾਂ ਵਾਲਾ ਸੀ। ਉਸ ਤੋਂ ਪ੍ਰਭਾਵਿਤ ਲੋਕਾਂ ਨੂੰ ਆਈਸੋਲੇਸ਼ਨ ’ਚ ਰੱਖਿਆ ਗਿਆ ਸੀ; ਇਸੇ ਲਈ ਉਹ ਜ਼ਿਆਦਾ ਨਹੀਂ ਫੈਲਿਆ। ‘ਏਮਸ’ ਡਾਇਰੈਕਟਰ ਨੇ ‘ਹਿੰਦੁਸਤਾਨ’ ਨਾਲ ਖਾਸ ਗੱਲਬਾਤ ਦੌਰਾਨ ਕਿਹਾ ਕਿ 12 ਤੋਂ 13 ਸ਼ਹਿਰਾਂ ਵਿੱਚ 80% ਤੋਂ ਵੱਧ ਮਾਮਲੇ ਹਨ।

 

 

ਡਾ. ਗੁਲੇਰੀਆ ਨੇ ਕਿਹਾ ਕਿ ਜੇ ਅਸੀਂ ਹੌਟ–ਸਪੌਟ ਸਥਾਨਾਂ ਉੱਤੇ ਕਾਬੂ ਪਾ ਲਿਆ, ਤਾਂ ਇਸ ਰੋਗ ਦਾ ਸਿਖ਼ਰ ਦੋ ਤੋਂ ਤਿੰਨ ਹਫ਼ਤਿਆਂ ਵਿੱਚ ਆ ਜਾਵੇਗਾ। ਕੇਸ ਘੱਟ ਹੋਣ ਤੇ ਦੁੱਗਣਾ ਹੋਣ ਵਿੱਚ ਜ਼ਿਆਦਾ ਵਕਤ ਲਗੇਗਾ, ਤਾਂ ਸਿਖ਼ਰ ਛੇਤੀ ਆਵੇਗਾ।

 

 

ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਆਈਸੀਯੂ ਵੈਂਟੀਲੇਟਰ ਵਾਲੇ ਮਰੀਜ਼ ਘੱਟ ਹਨ। ਭਾਰਤੀਆਂ ਵਿੱਚ ਰੋਗ–ਪ੍ਰਤੀਰੋਧਕ ਸਮਰੱਥਾ ਵੱਧ ਹੈ ਭਾਵ ਉਨ੍ਹਾਂ ਵਿੱਚ ਰੋਗਾਂ ਨਾਲ ਲੜਨ ਦੀ ਤਾਕਤ ਵੱਧ ਹੈ ਕਿਉਂਕਿ ਇੱਥੇ ਬੀਸੀਜੀ ਵੈਕਸੀਨ ਲੱਗਦੀ ਹੈ। ਡਾ. ਗੁਲੇਰੀਆ ਨੇ ਕਿਹਾ ਕਿ – ਹਾਈਡ੍ਰੌਕਸੀ ਕਲੋਰੋਕੁਈਨ ਅਤੇ ਰੈਮਡਿਸਵੀਰ ਦਵਾਈਆਂ ਉੱਤੇ ਪ੍ਰੀਖਣ ਚੱਲ ਰਹੇ ਹਨ।

 

 

ਰੈਮਡਿਸਵੀਰ ਨਾਲ ਰੋਗੀਆਂ ਦਾ ਹਸਪਤਾਲ ਵਿੱਚ ਰੁਕਣ ਦਾ ਸਮਾਂ ਘਟਦਾ ਹੈ ਪਰ ਗੰਭੀਰ ਮਰੀਜ਼ਾਂ ਵਿੱਚ ਮੌਤ ਦਰ ਘੱਟ ਹੁੰਦੀ ਹੋਵੇ, ਅਜਿਹਾ ਨਹੀਂ ਹੈ। ਹਾਈਡ੍ਰੌਕਸੀ ਕਲੋਰੋਕੁਈਨ ਹਲਕੇ ਲੱਛਣ ਵਾਲੇ ਸਿਹਤ ਕਰਮਚਾਰੀਆਂ ਲਈ ਲਾਭਦਾਇਕ ਰਹੀ ਹੈ। ਏਮਸ ਵਿੱਚ ਹਾਲੇ ਓਪੀਡੀ ਤੇ ਸਰਜਰੀ ਸ਼ੁਰੂ ਹੋਣ ਵਿੱਚ ਸਮਾਂ ਲੱਗ ਸਕਦਾ ਹੈ।

 

 

ਡਾ. ਗੁਲੇਰੀਆ ਨੇ ਕਿਹਾ ਕਿ ਸਮੁੱਚੇ ਭਾਰਤ ’ਚ ਹਾਲੇ ਸਮਾਜਕ ਭਾਈਚਾਰਿਆਂ ਵਿੱਚ ਕੋਰੋਨਾ ਨਹੀਂ ਫੈਲਣ ਲੱਗਾ। ਪਰ ਕੁਝ ਸ਼ਹਿਰਾਂ ਵਿੱਚ ਜਿੱਥੇ ਹੌਟ–ਸਪੌਟ ਹਨ, ਉੱਥੇ ਉਹ ਜ਼ਰੂਰ ਹੈ। ਅਜਿਹੇ ਸਕਾਨਾਂ ’ਤੇ ਉਹ ਲੜੀ ਤੋੜਨ ਦੀ ਜ਼ਰੂਰਤ ਹੈ। ਲੋਕਾ ਨੂੰ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ। ਜੇ ਲੋਕਾਂ ਨੇ ਧਿਆਨ ਨਾ ਰੱਖਿਆ, ਤਾਂ ਦੋ ਹਫ਼ਤਿਆਂ ਵਿੱਚ ਇਸ ਦਾ ਅਸਰ ਦਿਸੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:90 per cent Patients in India only with mild symptoms