ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਓਨਾਵ 'ਚ ਬਲਾਤਕਾਰ ਪੀੜਤਾ ਨੂੰ ਪੈਟਰੋਲ ਪਾ ਕੇ ਸਾੜਿਆ, ਹਾਲਤ ਗੰਭੀਰ, 5 ਗ੍ਰਿਫਤਾਰ

1 / 2ਓਨਾਵ 'ਚ ਬਲਾਤਕਾਰ ਪੀੜਤਾ ਨੂੰ ਪੈਟਰੋਲ ਪਾ ਕੇ ਸਾੜਿਆ, ਹਾਲਤ ਗੰਭੀਰ, 5 ਗ੍ਰਿਫਤਾਰ

2 / 2ਓਨਾਵ 'ਚ ਬਲਾਤਕਾਰ ਪੀੜਤਾ ਨੂੰ ਪੈਟਰੋਲ ਪਾ ਕੇ ਸਾੜਿਆ, ਹਾਲਤ ਗੰਭੀਰ, 5 ਗ੍ਰਿਫਤਾਰ

PreviousNext

ਉੱਤਰ ਪ੍ਰਦੇਸ਼ ਦੇ ਓਨਾਵ 'ਚ ਦੋ ਦਿਨ ਪਹਿਲਾਂ ਜਮਾਨਤ 'ਤੇ ਜੇਲ ਤੋਂ ਬਾਹਰ ਆਏ ਸਮੂਹਕ ਬਲਾਤਕਾਰ ਦੇ 2 ਮੁਲਜ਼ਮਾਂ ਨੇ ਆਪਣੇ ਤਿੰਨ ਹੋਰ ਸਾਥੀਆਂ ਨਾਲ ਮਿਲ ਕੇ ਵੀਰਵਾਰ ਤੜਕੇ ਪੀੜਤ ਲੜਕੀ ਨੂੰ ਜ਼ਿੰਦਾ ਸਾੜ ਦਿੱਤਾ। ਪੁਲਿਸ ਨੇ ਲੜਕੀ ਨੂੰ ਗੰਭੀਰ ਹਾਲਤ 'ਚ ਪਹਿਲਾਂ ਜ਼ਿਲ੍ਹਾ ਹਸਪਤਾਲ ਅਤੇ ਫਿਰ ਲਖਨਊ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਸੀ। ਜਿੱਥੋਂ ਉਸ ਨੂੰ ਵਧੀਆ ਇਲਾਜ ਲਈ ਦਿੱਲੀ ਦੇ ਸਫਦਰਜੰਗ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
 

ਗ੍ਰਿਫਤਾਰ ਸ਼ਿਵਮ ਤ੍ਰਿਵੇਦੀ ਅਤੇ ਸ਼ੁਭਮ ਤ੍ਰਿਵੇਦੀ 'ਤੇ ਅਗਵਾ ਕਰ ਕੇ ਸਮੂਹਕ ਬਲਾਤਕਾਰ ਦਾ ਦੋਸ਼ ਹੈ। ਦੋਵੇਂ ਮੁਲਜ਼ਮ ਬੀਤੇ ਦਿਨੀਂ ਜਮਾਨਤ 'ਤੇ ਰਿਹਾਅ ਹੋਏ ਸਨ। ਪੁਲਿਸ ਨੇ ਦੋਵੇਂ ਭਰਾਵਾਂ ਨੂੰ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੇ ਬਾਕੀ ਤਿੰਨ ਸਾਥੀਆਂ ਉਮੇਸ਼ ਵਾਜਪਾਈ, ਹਰਿਸ਼ੰਕਰ ਤ੍ਰਿਵੇਦੀ ਅਤੇ ਰਾਮ ਕਿਸ਼ੋਰ ਤ੍ਰਿਵੇਦੀ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। 
 

ਜਾਣਕਾਰੀ ਮੁਤਾਬਕ ਬਿਹਾਰ ਦੇ ਹਿੰਦੂਨਗਰ ਭਾਟਨਖੇੜਾ ਪਿੰਡ ਦੇ ਰਹਿਣ ਵਾਲੇ ਸ਼ਿਵਮ ਤ੍ਰਿਵੇਦੀ ਅਤੇ ਸ਼ੁਭਮ ਤ੍ਰਿਵੇਦੀ ਨੇ 12 ਦਸੰਬਰ 2018 ਨੂੰ ਇਲਾਕੇ ਦੀ ਇਕ ਲੜਕੀ ਨੂੰ ਅਗਵਾ ਕਰ ਕੇ ਰਾਏਬਰੇਲੀ ਜ਼ਿਲ੍ਹੇ ਦੇ ਲਾਲਗੰਜ ਥਾਣਾ ਖੇਤਰ 'ਚ ਬਲਾਤਕਾਰ ਕੀਤਾ ਸੀ। ਜਿਸ ਦਾ ਮਾਮਲਾ ਰਾਏਬਰੇਲੀ ਜ਼ਿਲ੍ਹੇ ਦੇ ਥਾਣਾ ਲਾਲਗੰਜ 'ਚ ਨਾਮਜ਼ਦ ਹੈ ਅਤੇ ਰਾਏਬਰੇਲੀ ਅਦਾਲਤ 'ਚ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ। ਵੀਰਵਾਰ ਤੜਕੇ ਲਗਭਗ 4 ਵਜੇ ਰਾਏਬਰੇਲੀ ਜਾਣ ਲਈ ਰੇਲ ਗੱਡੀ ਫੜਨ ਵਾਸਤੇ ਪੀੜਤਾ ਬੈਸਵਾਰਾ ਸਟੇਸ਼ਨ ਲਈ ਨਿਕਲੀ ਸੀ।
 

ਸੁਮੇਰਪੁਰ ਹਸਪਤਾਲ 'ਚ ਐਸਡੀਐਮ ਦਯਾਸ਼ੰਕਰ ਪਾਠਕ ਨੂੰ ਦਿੱਤੇ ਬਿਆਨ 'ਚ ਪੀੜਤਾ ਨੇ ਦੱਸਿਆ ਕਿ ਉਹ ਗੌਰਾ ਮੋੜ ਨੇੜੇ ਪੁੱਜੀ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਪਿੰਡ ਦੇ ਹਰਿਸ਼ੰਕਰ ਤ੍ਰਿਵੇਦੀ, ਰਾਮ ਕਿਸ਼ੋਰ ਤ੍ਰਿਵੇਦੀ, ਉਮੇਸ਼ ਵਾਜਪਾਈ, ਸ਼ਿਵਮ ਤ੍ਰਿਵੇਦੀ ਤੇ ਸ਼ੁਭਮ ਤ੍ਰਿਵੇਦੀ ਨੇ ਲਾਠੀ, ਡੰਡੇ ਤੇ ਚਾਕੂ ਨਾਲ ਉਸ 'ਤੇ ਹਮਲਾ ਕਰ ਦਿੱਤਾ। ਉਸ ਤੋਂ ਬਾਅਦ ਮੁਲਜ਼ਮਾਂ ਨੇ ਉਸ 'ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਉਸ ਦੇ ਸ਼ੋਰ-ਸ਼ਰਾਬੇ ਦੀ ਆਵਾਜ਼ ਸੁਣ ਆਸਪਾਸ ਦੇ ਲੋਕਾਂ ਨੂੰ ਆਉਂਦੇ ਵੇਖ ਮੁਲਜ਼ਮ ਫਰਾਰ ਹੋ ਗਏ।
 

ਪੀੜਤਾ ਦਾ ਕਹਿਣਾ ਹੈ ਕਿ ਅਦਾਲਤ 'ਚੋਂ ਮਾਮਲਾ ਵਾਪਸ ਲੈਣ ਲਈ ਮੁਲਜ਼ਮਾਂ ਵੱਲੋਂ ਉਸ 'ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ। ਉਸ ਨੇ ਮਾਮਲਾ ਵਾਪਸ ਨਹੀਂ ਲਿਆ ਤਾਂ ਉਨ੍ਹਾਂ ਨੇ ਉਸ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਤਾਬਕ ਪੀੜਤ ਦੀ ਹਾਲਤ ਗੰਭੀਰ ਹੈ ਅਤੇ ਉਹ 90% ਸੜ ਚੁੱਕੀ ਹੈ। ਉੱਧਰ ਸੂਬੇ ਦੇ ਮੁੱਖ ਮੰਤਰੀ ਅਦਿੱਤਿਆਨਾਥ ਯੋਗੀ ਨੇ ਘਟਨਾ 'ਤੇ ਰਿਪੋਰਟ ਮੰਗੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:90 percent burnt Unnao gang rape victim