ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

AAP ਨੇ ਮੈਟਰੋ-ਬਸਾਂ ’ਚ ਔਰਤਾਂ ਦੀ ਮੁਫ਼ਤ ਯਾਤਰਾ ਨੂੰ ਲੈ ਕੀਤਾ ਵੱਡਾ ਦਾਅਵਾ

ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ 90 ਫੀਸਦ ਤੋਂ ਜ਼ਿਆਦਾ ਲੋਕ ਦਿੱਲੀ ਮੈਟਰੋ ਅਤੇ ਬਸਾਂ ਚ ਔਰਤਾਂ ਦੀ ਮੁਫਤ ਯਾਤਰਾ ਦੇ ਪੱਖ ਚ ਹਨ। ਆਪ ਦੇ ਸੀਨੀਅਰ ਆਗੂ ਗੋਪਾਲ ਰਾਏ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਵਿਧਾਇਕਾਂ, ਨਿਗਮ ਕੌਂਸਲਰਾਂ ਅਤੇ ਮਹਿਲਾ ਇਕਾਈ ਦੁਆਰਾ ਕਰਵਾਏ ਗਏ ਸਰਵੇਖਣਾਂ ਤੋਂ ਇਹ ਅੰਕੜੇ ਸਾਹਮਣੇ ਆਏ ਹਨ।

 

ਗੋਪਾਲ ਰਾਏ ਨੇ ਦਸਿਆ ਕਿ ਲਗਭਗ 10 ਦਿਨਾਂ ਤਕ ਕੀਤੇ ਗਏ ਇਸ ਸਰਵੇਖਣ ਚ 71,000 ਲੋਕਾਂ ਨੇ ਹਿੱਸਾ ਲਿਆ। ਅਸੀਂ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਪਾਰਟੀ ਨੇ 1120 ਬੈਠਕਾਂ ਕੀਤੀਆਂ ਤੇ ਪਾਇਆ ਕਿ 71, 572 ਲੋਕਾਂ ਚੋਂ 64,972 ਲੋਕਾਂ ਨੇ ਬਸਾਂ ਅਤੇ ਮੈਟਰੋ ਚ ਔਰਤਾਂ ਲਈ ਮੁਫ਼ਤ ਯਾਤਰਾ ਦੀ ਹਮਾਇਤ ਕੀਤੀ। ਸਰਵੇਖਣ ਦੀ ਰਿਪੋਰਟ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਵਾਲੇ ਕਰ ਦਿੱਤੀ ਗਈ ਹੈ।

 

ਗੋਪਾਲ ਰਾਏ ਨੇ ਕਿਹਾ ਪਾਰਟੀ ਛੇਤੀ ਹੀ ਇਸ ਪ੍ਰਸਤਾਵ ਨੂੰ ਲਾਗੂ ਕਰਨਾ ਚਾਹੁੰਦੀ ਹੈ। ਡੀਐਮਆਰਸੀ ਨੇ ਦੋ ਪ੍ਰਸਤਾਵ ਦਿੱਤੇ ਹਨ ਜਿਨ੍ਹਾਂ ਚੋਂ ਮਹਿਲਾ ਯਾਤਰੀਆਂ ਨੂੰ ਪਿੰਕ-ਕਾਰਡ ਜਾਰੀ ਕਰਨਾ ਸ਼ਾਮਲ ਹੈ। ਅੱਠ ਮਹੀਨਿਆਂ ਦੀ ਥਾਂ ਅਸੀਂ ਇਸ ਨੂੰ ਛੇਤੀ ਲਾਗੂ ਕਰਨਾ ਚਾਹੁੰਦੇ ਹਾਂ। ਕੇਜਰੀਵਾਲ ਨੇ ਦਿੱਲੀ ਚ ਔਰਤਾਂ ਲਈ ਮੁਫਤ ਮੈਟਰੋ-ਬਸ ਯਾਤਰਾ ਦਾ ਐਲਾਨ 3 ਜੂਨ 2019 ਨੂੰ ਕੀਤਾ ਸੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:90 percent People Favour Free Rides for Women in Delhi Metro and Buses Claims AAP