ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

96 ਸਾਲਾ ਅੰਮਾ ਨੇ 98 ਫੀਸਦੀ ਨੰਬਰ ਲੈ ਕੇ ਸਿਰਜਿਆ ਇਤਿਹਾਸ

ਕੇਰਲ ਦੇ ਅਲੱਪੁਝਾ ਜ਼ਿਲੇ ਦੀ ਰਹਿਣ ਵਾਲੀ 96 ਸਾਲਾ ਕਾਰਤਿਆਨੀ ਅੰਮਾ ਨੇ ਪਿਛਲੇ ਦਿਨੀਂ ਸਰਕਾਰ ਵੱਲੋਂ ਚਲਾਏ ਜਾ ਰਹੇ 'ਵਰਣਮਾਲਾ' ਸਾਖਰਤਾ ਮਿਸ਼ਨ ਦੀ ਪ੍ਰੀਖਿਆ 'ਚ 98 ਫੀਸਦੀ ਨੰਬਰ ਹਾਸਲ ਕਰ ਇਤਿਹਾਸ ਰਚ ਦਿੱਤਾ ਸੀ। ਬੁੱਧਵਾਰ ਨੂੰ ਦੀਵਾਲੀ ਮੌਕੇ ਪ੍ਰਦੇਸ਼ ਦੇ ਸਿੱਖਿਆ ਮੰਤਰੀ ਨੇ ਉਨ੍ਹਾਂ ਦੇ ਘਰ ਜਾ ਕੇ ਲੈਪਟਾਪ ਦੇ ਕੇ ਸਨਮਾਨਿਤ ਕੀਤਾ।

 

ਕੇਰਲ ਚ ਸਾਖਰਤਾ ਪ੍ਰੀਖਿਆ ਚ 98 ਫੀਸਦ ਨੰਬਰ ਪ੍ਰਾਪਤ ਕਰਕੇ ਟਾਪ ਕਰਨ ਵਾਲੀ ਪਹਿਲੇ ਸਥਾਨ ਤੇ ਪੁੱਜੀ 96 ਸਾਲਾਂ ਦਾਦੀ ਅੰਮਾ ਕਾਰਤਿਆਨੀ ਅੰਮਾ ਨੂੰ ਕੇਰਲ ਸਰਕਾਰ ਨੇ ਸਤਿਕਾਰ ਵਜੋਂ ਇੱਕ ਲੈਪਟਾਪ ਭੇਟ ਕੀਤਾ ਹੈ। ਦੱਸਣਯੋਗ ਹੈ ਕਿ ਪ੍ਰੀਖਿਆ 'ਚ ਟਾਪ ਕਰਨ ਤੋਂ ਬਾਅਦ ਅੰਮਾ ਨੇ ਕੰਪਿਊਟਰ ਸਿੱਖਣ ਦੀ ਇੱਛਾ ਪ੍ਰਗਟਾਈ ਸੀ।

 

 

ਜ਼ਿਕਰਯੋਗ ਹੈ ਕਿ ਅੰਮਾ ਇਸ ਪ੍ਰੀਖਿਆ 'ਚ ਹਿੱਸਾ ਲੈਣ ਵਾਲੀ ਸਭ ਤੋਂ ਬਜ਼ੁਰਗ ਮਹਿਲਾ ਸੀ। ਇਸ ਪ੍ਰੀਖਿਆ 'ਚ ਕਰੀਬ 43000 ਉਮੀਦਵਾਰਾਂ ਨੇ ਹਿੱਸਿਆ ਲਿਆ। ਇਸ ਮਿਸ਼ਨ 'ਚ ਲਿਖਣਾ, ਪੜ੍ਹਣਾ ਤੇ ਗਣਿਤ ਦੇ ਹੁਨਰ ਨੂੰ ਮਾਪਿਆ ਜਾਂਦਾ ਹੈ। ਇਹ ਪ੍ਰੀਖਿਆ ਇਸੇ ਸਾਲ ਅਗਸਤ 'ਚ ਹੋਈ ਸੀ। ਜਿਸ ਦੇ ਨਤੀਜੇ 31 ਅਕਤੂਬਰ ਨੂੰ ਐਲਾਨ ਕੀਤੇ ਗਏ ਸਨ।

 

ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਅੰਮਾ ਨੇ ਕਈ ਪ੍ਰੀਖਿਆ ਦਿੱਤੇ ਹਨ ਤੇ ਕਈ ਰਿਕਾਰਡ ਵੀ ਬਣਾਏ ਹਨ। ਇਸ ਪ੍ਰੀਖਿਆ 'ਚ 80 ਕੈਦੀਆਂ ਨੇ ਵੀ ਹਿੱਸਾ ਲਿਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:96-year-old mother created history by taking 98 percent of the number