ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਫ਼ੌਜ ਦੇ ਫਿ਼ਟਨੈੱਸ ਟੈਸਟ `ਚੋਂ ਫ਼ੇਲ੍ਹ ਹੋਏ 99% ਨੌਜਵਾਨ

ਭਾਰਤੀ ਫ਼ੌਜ ਦੇ ਫਿ਼ਟਨੈੱਸ ਟੈਸਟ `ਚੋਂ ਫ਼ੇਲ੍ਹ ਹੋਏ 99% ਨੌਜਵਾਨ

ਇਹ ਖ਼ਬਰ ਬਹੁਤ ਹੀ ਚਿੰਤਾਜਨਕ ਹੈ ਕਿ ਭਾਰਤੀ ਫ਼ੌਜ ਦੇ ਫਿ਼ੱਟਨੈੱਸ ਟੈਸਟ `ਚੋਂ 99 ਫ਼ੀ ਸਦੀ ਨੌਜਵਾਨ ਫ਼ੇਲ੍ਹ ਹੋ ਗਏ ਹਨ। ਸਹਾਰਨਪੁਰ `ਚ ਪਿਛਲੇ ਮਹੀਨੇ ਹੋਏ ਫ਼ੌਜੀ ਭਰਤੀ ਦੀ ਦੌੜ ਤੇ ਸਰੀਰਕ ਸਮਰੱਥਾ ਦੀ ਪ੍ਰੀਖਿਆ ਨੂੰ ਲਗਭਗ ਇੱਕ ਫ਼ੀ ਸਦੀ ਨੌਜਵਾਨ ਹੀ ਪਾਸ ਕਰ ਸਕੇ ਭਾਵ 99 ਫ਼ੀ ਸਦੀ ਅਣਫਿ਼ੱਟ ਹੋ ਗਏ।


ਕੁੱਲ 87 ਹਜ਼ਾਰ 244 ਨੌਜਵਾਨਾਂ ਨੇ ਆੱਨਲਾਈਨ ਅਰਜ਼ੀਆਂ ਦਿੱਤੀਆਂ ਸਨ ਤੇ ਇਨ੍ਹਾਂ ਵਿੱਚੋਂ ਸਿਰਫ਼ 1,066 ਉਮੀਦਵਾਰ ਹੀ ਪਾਸ ਹੋ ਸਕੇ। ਹੁਣ ਇਸ ਸਰੀਰਕ ਫਿ਼ੱਟਨੈੱਸ `ਚੋਂ ਪਾਸ ਹੋਣ ਵਾਲੇ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਆਉਂਦੀ 25 ਨਵੰਬਰ ਨੂੰ ਮੇਰਠ `ਚ ਹੋਣ ਜਾ ਰਹੀ ਹੈ।


ਮੇਰਠ ਥਲ ਸੈਨਾ ਭਰਤੀ ਦਫ਼ਤਰ ਨੇ 20 ਸਤੰਬਰ ਤੱਕ ਮੇਰਠ-ਸਹਾਰਨਪੁਰ ਡਿਵੀਜ਼ਨ ਦੇ ਨੌਜਵਾਨਾਂ ਤੋਂ ਫ਼ੌਜ ਵਿੱਚ ਭਰਤੀ ਲਈ ਅਰਜ਼ੀਆਂ ਮੰਗੀਆਂ ਸਨ। ਕੁੱਲ 87,244 ਨੌਜਵਾਨਾਂ ਨੇ ਅਰਜ਼ੀਆਂ ਦਿੱਤੀਆਂ ਸਨ। ਛੇ ਤੋਂ 16 ਅਕਤੂਬਰ ਤੱਕ ਭਰਤੀ ਵਿੱਚ ਇਨ੍ਹਾਂ ਵਿੱਚੋਂ ਲਗਭਗ 65 ਹਜ਼ਾਰ ਹੀ ਪੁੱਜੇ ਸਨ। ਲਗਭਗ 22 ਹਜ਼ਾਰ ਨੌਜਵਾਨ ਭਰਤੀ ਲਈ ਅਰਜ਼ੀ ਦਿੱਤੇ ਹੋਣ ਦੇ ਬਾਵਜੂਦ ਦੌੜਨ ਦਾ ਹੌਸਲਾ ਵੀ ਨਹੀਂ ਵਿਖਾ ਸਕੇ। ਉਨ੍ਹਾਂ ਵਿੱਚੋਂ 80 ਫ਼ੀ ਸਦੀ ਨੌਜਵਾਨਾਂ ਨੂੰ ਸਾਹ ਚੜ੍ਹ ਗਿਆ। ਜੋ ਦੌੜ ਪਾਸ ਕਰ ਗਏ, ਉਨ੍ਹਾਂ ਵਿੱਚੋਂ 10 ਤੋਂ 15 ਫ਼ੀ ਸਦੀ ਨੌਜਵਾਨ ਛਾਤੀ ਦੇ ਨਾਪ `ਚੋਂ ਬਾਹਰ ਹੋ ਗਏ। ਹੱਡੀਆਂ ਦੇ ਰੋਗ, ਚਪਟੇ ਪੈਰ, ਖ਼ਰਾਬ ਦੰਦ ਤੇ ਕੰਨ ਦੇ ਪਰਦੇ ਵਿੱਂਚ ਮੋਰੀ ਜਿਹੀਆਂ ਬੀਮਾਰੀਆਂ ਨੇ ਵੀ ਨੌਜਵਾਨਾਂ ਦੇ ਸੁਫ਼ਨੇ ਤੋੜ ਦਿੱਤੇ।


ਸਾਢੇ 17 ਸਾਲ ਤੋਂ ਲੈ ਕੇ 23 ਵਰ੍ਹਿਆਂ ਤੱਕ ਦੀ ਉਮਰ ਦੇ ਨੌਜਵਾਨਾਂ ਨੇ 1.6 ਕਿਲੋਮੀਟਰ ਦੀ ਦੌੜ ਪੰਜ ਮਿੰਟਾਂ ਵਿੱਚ ਪੂਰੀ ਕਰਨੀ ਹੁੰਦੀ ਹੈ। ਪਰ ਲਗਭਗ ਸਿਰਫ਼ 10 ਫ਼ੀ ਸਦੀ ਨੌਜਵਾਨ ਹੀ ਇਹ ਦੌੜ ਪਾਸ ਕਰ ਸਕੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:99 per cent youth fail Indian army Fitness Test