ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਕਾਰਨ ਭਾਰਤ ’ਚ ਪਹਿਲੀ ਮੌਤ ਦੀ ਪੁਸ਼ਟੀ, ਬਜ਼ੁਰਗ ਦੀ ਗਈ ਜਾਨ

ਦੁਨੀਆ ਭਰ ਵਿਚ ਹੁਣ ਤਕ ਹਜ਼ਾਰਾਂ ਲੋਕਾਂ ਦੀ ਜਾਨ ਲੈ ਚੁਕੇ ਕੋਰੋਨਾ ਵਾਇਰਸ ਨਾਲ ਭਾਰਤ ਪਹਿਲੀ ਮੌਤ ਹੋ ਜਾਣ ਦੀ ਪੁਸ਼ਟੀ ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 74 ਮਾਮਲਿਆਂ ਦੀ ਪੁਸ਼ਟੀ ਹੋ ​​ਚੁੱਕੀ ਹੈ

 

 

ਕਰਨਾਟਕ ਦੇ ਕੁਲਬਰਗੀ ਜ਼ਿਲ੍ਹੇ ਦੇ ਸਰਕਾਰੀ ਅਧਿਕਾਰੀਆਂ ਨੇ ਵੀਰਵਾਰ ਦੇਰ ਰਾਤ ਇਸ ਦੀ ਪੁਸ਼ਟੀ ਕੀਤੀ ਹੈ ਪੀੜਤ ਵਿਅਕਤੀ 76 ਸਾਲ ਦਾ ਸੀ ਤੇ 29 ਫਰਵਰੀ ਨੂੰ ਸਾਊਦੀ ਅਰਬ ਤੋਂ ਪਰਤਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬਜ਼ੁਰਗ ਵਿਅਕਤੀ ਨੂੰ ਹੈਦਰਾਬਾਦ ਏਅਰਪੋਰਟ ਪਹੁੰਚਣ ਤੋਂ ਬਾਅਦ ਸਕ੍ਰੀਨਿੰਗ ਕੀਤੀ ਗਈ ਸੀ ਪਰ ਉਸ ਸਮੇਂ ਅਜਿਹਾ ਕੋਈ ਲੱਛਣ ਨਹੀਂ ਦਿਖਿਆ ਸੀ

 

5 ਮਾਰਚ ਨੂੰ ਉਕਤ ਬਜ਼ੁਰਗ ਨੂੰ ਜ਼ਿਲੇ ਦੇ ਇਕ ਨਿੱਜੀ ਹਸਪਤਾਲ ਲੈ ਜਾਇਆ ਗਿਆ ਤੇ ਦਮਾ ਅਤੇ ਹਾਈਪਰਟੈਨਸ਼ਨ ਕਾਰਨ ਦਾਖਲ ਕਰ ਲਿਆ ਗਿਆ। ਉਸ ਦੇ ਕੋਰੋਨਾ ਵਾਇਰਸ ਦੀ ਜਾਂਚ ਹਸਪਤਾਲ ਦੇ ਸਟਾਫ ਦੁਆਰਾ ਕੀਤੀ ਗਈ ਤਿੰਨ ਦਿਨਾਂ ਬਾਅਦ ਉਸਨੂੰ ਹੈਦਰਾਬਾਦ ਦੇ ਇੱਕ ਹਸਪਤਾਲ ਤਬਦੀਲ ਕਰ ਦਿੱਤਾ ਗਿਆ ਬਜ਼ੁਰਗ ਦਾ ਪਰਿਵਾਰ ਉਸ ਨੂੰ ਉਸੇ ਦਿਨ ਲੈ ਕੇ ਚਲਿਆ ਗਿਆ ਅਤੇ ਉਕਤ ਬਜ਼ੁਰਗ ਵਿਅਕਤੀ ਦੀ ਰਾਤ ਕਰੀਬ ਸਾਢੇ 10 ਵਜੇ ਮੌਤ ਹੋ ਗਈ

 

ਇਸ ਤੋਂ ਪਹਿਲਾਂ ਜ਼ਿਲ੍ਹਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਬੁੱਧਵਾਰ ਨੂੰ ਦੱਸਿਆ ਸੀ ਕਿ ਮਰਨ ਵਾਲੇ ਬਜ਼ੁਰਗ ਵਿਅਕਤੀ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦਾ ਸ਼ੱਕ ਸੀ ਵਿਭਾਗ ਦੇ ਅਧਿਕਾਰਤ ਨੋਟ ਮ੍ਰਿਤਕ ਦੀ ਪਛਾਣ ਮੁਹੰਮਦ ਹੁਸੈਨ ਸਿਦੀਕੀ ਵਜੋਂ ਹੋਈ ਹੈ, ਜਿਸ ਦੀ ਮੰਗਲਵਾਰ ਨੂੰ ਇਕ ਸਰਕਾਰੀ ਹਸਪਤਾਲ ਮੌਤ ਹੋ ਗਈ

 

ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਸੀ, ‘ਉਸ ਦੇ ਨਮੂਨੇ ਜਾਂਚ ਲਈ ਬੈਂਗਲੁਰੂ ਵਿੱਚ ਇੱਕ ਲੈਬਾਰਟਰੀ ਵਿੱਚ ਭੇਜੇ ਗਏ ਸਨ ਰਿਪੋਰਟ ਦੀ ਉਡੀਕ ਹੈ' ਉਨ੍ਹਾਂ ਨੇ ਕਿਹਾ ਕਿ ਸਿਦੀਕੀ ਹਾਲ ਹੀ ਵਿੱਚ ਸਾਊਦੀ ਅਰਬ ਤੋਂ ਵਾਪਸ ਆਇਆ ਸੀ ਜਿੱਥੇ ਉਹ ਧਾਰਮਿਕ ਯਾਤਰਾ ਲਈ ਗਿਆ ਹੋਇਆ ਸੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:76-year-old Karnataka elder died due to corona virus