ਹਿਸਾਰ ਦੀ ਕੋਵਿਡ-19 ਪਾਜ਼ੀਟਿਵ 56 ਸਾਲਾ ਔਰਤ ਦਾ ਵੀਰਵਾਰ ਨੂੰ ਦੂਜੀ ਵਾਰ ਕਰਵਾਇਆ ਟੈਸਟ ਨੈਗੇਟਿਵ ਆਇਆ ਹੈ। ਹਿਸਾਰ ਦੇ ਸਿਵਲ ਹਸਪਤਾਲ ਦੇ ਮੁੱਖ ਮੈਡੀਕਲ ਅਫ਼ਸਰ (ਸੀ.ਐੱਮ.ਓ.) ਡਾ ਯੋਗੇਸ਼ ਸ਼ਰਮਾ ਨੇ ਪੁਸ਼ਟੀ ਕੀਤੀ ਅਤੇ ਕਿਹਾ ਕਿ ਔਰਤ ਦਾ ਦੂਜਾ ਟੈਸਟ ਨੈਗੇਟਿਵ ਹੈ ਪਰ ਔਰਤ ਅਜੇ ਵੀ ਨਿਗਰਾਨੀ ਹੇਠ ਹੈ। ਉਸ ਦੀ ਸਿਹਤ ਦੀ ਸਥਿਤੀ ਸਥਿਰ ਹੈ ਅਤੇ ਸੁਧਾਰ ਦੇ ਚੰਗੇ ਸੰਕੇਤ ਦਿਖਾਏ ਜਾ ਰਹੇ ਹਨ।
22 ਮਾਰਚ ਨੂੰ ਅਮਰੀਕਾ ਤੋਂ ਵਾਪਸ ਆਈ 56 ਸਾਲਾ ਔਰਤ ਦਾ 30 ਮਾਰਚ ਨੂੰ ਕੋਵਿਡ -19 ਦਾ ਟੈਸਟ ਪਾਜ਼ੀਟਿਵ ਆਇਆ ਸੀ। ਇਸ ਨਾਲ ਸਥਾਨਕ ਹਿਸਾਰ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ, ਕਿਉਂਕਿ ਇਹ ਹਿਸਾਰ ਵਿੱਚ ਕੋਵਿਡ -19 ਦਾ ਇਹ ਪਹਿਲਾ ਕੇਸ ਸਾਹਮਣੇ ਆਇਆ ਸੀ।
ਸੀ.ਐੱਮ.ਓ ਡਾ. ਯੋਗੇਸ਼ ਸ਼ਰਮਾ ਨੇ ਅੱਗੇ ਕਿਹਾ ਕਿ ਹੁਣ 48 ਘੰਟੇ ਦੇ ਅੰਦਰ ਔਰਤ 'ਤੇ ਹੋਰ ਟੈਸਟ ਕੀਤੇ ਜਾਣਗੇ। ਪਹਿਲਾ ਟੈਸਟ ਨਕਾਰਾਤਮਕ ਹੈ, ਇਸ ਲਈ ਸਿਹਤ ਟੀਮ ਔਰਤ ਦੇ ਹੋਰ ਟੈਸਟ ਕਰੇਗੀ ਤਾਂ ਕਿ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਕੀ ਔਰਤ ਸਹੀ ਵਿੱਚ ਨੈਗੇਟਿਵ ਹੈ।
ਮੀਡੀਆ ਬੁਲੇਟਿਨ ਦੇ ਅਨੁਸਾਰ, ਕੁੱਲ ਅੱਠ ਵਿਅਕਤੀ ਹਨ ਜੋ ਅਲੱਗ-ਥਲੱਗ ਵਾਰਡ ਵਿੱਚ ਹਨ, ਹਿਸਾਰ ਵਿੱਚ ਕੋਈ ਹੋਰ ਪਾਜ਼ੀਟਿਵ ਕੇਸ ਸਾਹਮਣੇ ਨਹੀਂ ਆਇਆ ਹੈ।
ਸੀ.ਐੱਮ.ਓ ਨੇ ਕਿਹਾ ਕਿ ਡਾਕਟਰਾਂ ਦੀਆਂ ਟੀਮਾਂ ਸਥਿਤੀ ਨੂੰ ਕੰਟੋਰਲ ਕਰਨ ਲਈ ਚੌਵੀ ਘੰਟੇ ਕੰਮ ਕਰ ਰਹੀਆਂ ਹਨ।