ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਾਰ ਬੱਚਿਆਂ ਦਾ ਪਿਓ 16 ਸਾਲਾ ਲੜਕੀ ਨਾਲ ਫਰਾਰ, ਬਲਾਤਕਾਰ ਦਾ ਕੇਸ ਦਰਜ

ਉੱਤਰ ਪ੍ਰਦੇਸ਼ ਦੇ ਲੋਨੀ ਇਲਾਕੇ ਵਿੱਚ ਚਾਰ ਬੱਚਿਆਂ ਦਾ ਪਿਓ 16 ਸਾਲਾ ਲੜਕੀ ਨੂੰ ਲੈ ਕੇ ਨਾਲ ਫਰਾਰ ਹੋ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਕਈ ਦਿਨਾਂ ਤੋਂ ਪਰਿਵਾਰ ਸਥਾਨਕ ਲੋਕਾਂ ਦੇ ਡਰੋਂ ਚੁੱਪ ਰਿਹਾ, ਪਰ ਲੜਕੀ ਦਾ ਕੋਈ ਸੁਰਾਗ਼ ਨਹੀਂ ਮਿਲ ਸਕਿਆ, ਤਾਂ ਸ਼ੁੱਕਰਵਾਰ ਨੂੰ ਲੋਨੀ ਥਾਣੇ ਵਿੱਚ ਉਸ ਦੇ ਅਗ਼ਵਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ। ਤੇਜ਼ ਕਾਰਵਾਈ ਕਰਦਿਆਂ ਪੁਲਿਸ ਨੇ ਅੱਠ ਘੰਟਿਆਂ ਬਾਅਦ ਲੜਕੀ ਨੂੰ ਬਰਾਮਦ ਕੀਤਾ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਜੇਲ੍ਹ ਭੇਜ ਦਿੱਤਾ ਹੈ।

 

ਲੋਨੀ ਦੇ ਥਾਣਾ ਇੰਚਾਰਜ ਬਿਜੇਂਦਰ ਭਡਾਨਾ ਨੇ ਦੱਸਿਆ ਕਿ ਲੋਨੀ ਵਿੱਚ ਰਹਿਣ ਵਾਲੇ 58 ਸਾਲਾ ਅਲੀਸ਼ੇਰ 18 ਜਨਵਰੀ ਨੂੰ ਗੁਆਂਢ ਵਿੱਚ ਰਹਿਣ ਵਾਲੀ ਲੜਕੀ ਨੂੰ ਫੁਸਲਾ ਕੇ ਨਾਲ ਲੈ ਗਿਆ। ਕੋਈ ਸੁਰਾਗ਼ ਨਾ ਮਿਲਣ ਉੱਤੇ ਥਾਣੇ ਵਿੱਚ ਲੜਕੀ ਦੇ ਅਗ਼ਵਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ।

 

ਪੁਲਿਸ ਨੇ ਸ਼ਨਿੱਚਰਵਾਰ ਸਵੇਰੇ ਇਸ ਲੜਕੀ ਨੂੰ ਲੋਨੀ ਰੇਲਵੇ ਸਟੇਸ਼ਨ ਤੋਂ ਬਰਾਮਦ ਕੀਤਾ ਅਤੇ ਦੋਸ਼ੀ ਅੱਧਖੜ ਉਮਰ ਦੇ ਵਿਅਕਤੀ ਨੂੰ ਕਾਬੂ ਕਰ ਲਿਆ। ਕਿਸ਼ੋਰ ਦੇ ਬਿਆਨ ਅਨੁਸਾਰ ਅੱਧਖੜ ਉਮਰ ਦੇ ਵਿਅਕਤੀ ਨੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ। ਦੋਸ਼ੀ ਖ਼ਿਲਾਫ਼ ਅਗ਼ਵਾ, ਬਲਾਤਕਾਰ ਅਤੇ ਪਾਕਸੋ ਐਕਟ ਤਹਿਤ ਰਿਪੋਰਟ ਦਰਜ ਕਰਵਾਈ ਗਈ ਹੈ। ਕਿਸ਼ੋਰੀ ਨੂੰ ਮੈਡੀਕਲ ਜਾਂਚ ਲਈ ਭੇਜਿਆ ਗਿਆ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A 58 year old father of four Son escaped with a 16-year-old teenager a rape case was registered