ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮ ਆਦਮੀ ਪਾਰਟੀ ਨੂੰ ਵੱਡਾ ਝੱਟਕਾ, ਆਸ਼ੂਤੋਸ਼ ਨੇ ਦਿੱਤਾ ਅਸਤੀਫਾ

ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਆਸ਼ੂਤੋਸ਼ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਪਾਰਟੀ ਛੱਡਣ ਦੇ ਪਿੱਛੇ ਉਨ੍ਹਾਂ ਨੇ ਨਿੱਜੀ ਕਾਰਨ ਦੱਸਿਆ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਹ ਰਾਜਨੀਤੀ ਛੱਡ ਸਕਦੇ ਹਨ। ਆਮ ਆਦਮੀ ਪਾਰਟੀ ਤੋਂ ਪਿਛਲੇ ਚਾਰ ਸਾਲਾਂ ਤੋਂ ਜੁੜੇ ਆਸ਼ੂਤੋਸ਼ ਵੱਲੋਂ ਪਾਰਟੀ ਛੱਡਣ ਦਾ ਇਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਸਾਲ ਉਹ ਆਪ ਦੇ ਵੱਲੋਂ ਰਾਜਸਭਾ ਨਾ ਭੇਜੇ ਜਾਣ ਦੇ ਚੱਲਦੇ ਨਿਰਾਸ਼ ਸਨ।


ਆਸ਼ੂਤੋਸ਼ ਪਾਰਟੀ ਦੇ ਸੀਨੀਅਰ ਨੇਤਾਵਾਂ 'ਚੋਂ ਇਕ ਹਨ। ਉਹ 2014 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਨ। 2014 'ਚ ਚਾਂਦਨੀ ਚੌਕ ਤੋਂ ਆਪ ਦੀ ਟਿਕਟ 'ਤੇ ਲੋਕਸਭਾ ਚੋਣਾਂ ਵੀ ਲੜੀਆਂ ਸਨ ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਆਮ ਆਦਮੀ ਪਾਰਟੀ ਦੇ ਅੰਦਰ ਚੱਲ ਰਹੀ ਲੜਾਈ ਦੇ ਵੀ ਅੰਦਾਜ਼ੇ ਲਗਾਏ ਜਾ ਰਹੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A big blow to Aam Aadmi Party Ashutosh gave resignation