ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਮਰ ਅਬਦੁੱਲ੍ਹਾ ਤੇ ਮਹਿਬੂਬਾ ਮੁਫ਼ਤੀ ਦੀ ਹਿਰਾਸਤ ਕਾਇਮ ਰੱਖਣ ਲਈ ਵੱਡੀ ਕਾਨੂੰਨੀ ਕਾਰਵਾਈ

ਉਮਰ ਅਬਦੁੱਲ੍ਹਾ ਤੇ ਮਹਿਬੂਬਾ ਮੁਫ਼ਤੀ ਦੀ ਹਿਰਾਸਤ ਕਾਇਮ ਰੱਖਣ ਲਈ ਵੱਡੀ ਕਾਨੂੰਨੀ ਕਾਰਵਾਈ

ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀਆਂ ਉਮਰ ਅਬਦੁੱਲ੍ਹਾ ਤੇ ਮਹਿਬੂਬਾ ਮੁਫ਼ਤੀ ਦੀ ਛੇ ਮਹੀਨਿਆਂ ਦੀ ‘ਅਹਿਤਿਆਤਨ ਹਿਰਾਸਤ’ ਮੁਕੰਮਲ ਹੋਣ ਤੋਂ ਸਿਰਫ਼ ਕੁਝ ਘੰਟੇ ਪਹਿਲਾਂ ਕੱਲ੍ਹ ਵੀਰਵਾਰ ਨੂੰ ਉਨ੍ਹਾਂ ਵਿਰੁੱਧ ਜਨ–ਸੁਰੱਖਿਆ ਕਾਨੂੰਨ (PSA) ਤਹਿਤ ਮਾਮਲਾ ਦਰਜ ਕੀਤਾ ਗਿਆ।

 

 

ਇਸ ਤੋਂ ਪਹਿਲਾਂ ਕੱਲ੍ਹ ਹੀ ਨੈਸ਼ਨਲ ਕਾਨਫ਼ਰੰਸ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਅਲੀ ਮੁਹੰਮਦ ਸਾਗਰ ਤੇ ਪੀਡੀਪੀ ਦੇ ਸੀਨੀਅਰ ਆਗੂ ਸਰਤਾਜ ਮਦਨੀ ’ਤੇ ਵੀ PSA ਲਾਇਆ ਗਿਆ।

 

 

ਇੱਕ ਪੁਲਿਸ ਅਧਿਕਾਰੀ ਨਾਲ ਇੱਕ ਮੈਜਿਸਟ੍ਰੇਟ ਸ੍ਰੀਨਗਰ ਦੇ ਹਰੀ ਨਿਵਾਸ ਪੁੱਜੇ, ਜਿੱਥੇ 49 ਸਾਲਾ ਉਮਰ ਬੀਤੀ 5 ਅਗਸਤ ਤੋਂ ਨਜ਼ਰਬੰਦ ਹਨ। ਉਸੇ ਦਿਨ ਕੇਂਦਰ ਸਰਕਾਰ ਨੇ ਜੰਮੂ–ਕਸ਼ਮੀਰ ਤੋਂ ਵਿਸ਼ੇਸ਼ ਦਰਜਾ ਵਾਪਸ ਲੈ ਕੇ ਉਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਲੱਦਾਖ ਤੇ ਜੰਮੂ–ਕਸ਼ਮੀਰ ਵਿੱਚ ਵੰਡ ਦਿੱਤਾ ਸੀ।

 

 

ਮੈਜਿਸਟ੍ਰੇਟ ਨੇ PSA ਅਧੀਨ ਜਾਰੀ ਵਾਰੰਟ ਉਮਰ ਅਬਦੁੱਲ੍ਹਾ ਨੂੰ ਸੌਂਪਿਆ। ਉਮਰ ਅਬਦੁੱਲ੍ਹਾ ਦੇ ਦਾਦਾ ਤੇ ਸਾਬਕਾ ਮੁੱਖ ਮੰਤਰੀ ਸ਼ੇਖ਼ ਮੁਹੰਮਦ ਅਬਦੁੱਲ੍ਹਾ ਦੇ ਕਾਰਜਕਾਲ ਵੇਲੇ 1978 ਦੌਰਾਨ ਲੱਕੜ ਦੀ ਸਮੱਗਲਿੰਗ ਰੋਕਣ ਲਈ ਅਪਰਾਧੀਆਂ ਨੂੰ ਲੰਮੇਰੀ ਹਿਰਾਸਤ ’ਚ ਰੱਖਣ ਲਈ ਅਜਿਹਾ ਕਾਨੂੰਨ ਲਿਆਂਦਾ ਗਿਆ ਸੀ।

 

 

ਜਨ–ਸੁਰੱਖਿਆ ਕਾਨੂੰਨ (PSA) ਅਧੀਨ ਦੋ ਵਿਵਸਥਾਵਾਂ ਹਨ – ਲੋਕ ਵਿਵਸਥਾ ਤੇ ਰਾਜ ਦੀ ਸੁਰੱਖਿਆ ਨੂੰ ਖ਼ਤਰਾ। ਪਹਿਲੀ ਵਿਵਸਥਾਨ ਅਧੀਨ ਕਿਸੇ ਵਿਅਕਤੀ ਨੂੰ ਬਿਨਾ ਮੁਕੱਦਮੇ ਦੇ ਛੇ ਮਹੀਨਿਆਂ ਤੱਕ ਤੇ ਦੂਜੀ ਵਿਵਸਥਾ ਅਧੀਨ ਕਿਸੇ ਵਿਅਕਤੀ ਨੂੰ ਬਿਨਾ ਮੁਕੱਦਮੇ ਦੇ ਦੋ ਸਾਲਾਂ ਤੱਕ ਹਿਰਾਸਤ ’ਚ ਰੱਖਿਆ ਜਾ ਸਕਦਾ ਹੈ।

 

 

ਸਾਲ 2000 ’ਚ ਉਦੋਂ ਦੇ ਅਟਲ ਬਿਹਾਰੀ ਵਾਜਪਾਈ ਮੰਤਰੀ ਮੰਡਲ ਵਿੱਚ ਵਿਦੇਸ਼ ਰਾਜ ਮੰਤਰੀ ਤੇ ਵਣਜ ਮੰਤਰੀ ਰਹੇ ਉਮਰ ਅਬਦੁੱਲ੍ਹਾ ਨੂੰ ਤਿੰਨ ਪੰਨਿਆਂ ਦਾ ਇੱਕ ਡੌਜ਼ੀਅਰ ਸੌਂਪਿਆ ਗਿਆ ਹੈ; ਜਿਸ ਵਿੱਚ ਉਨ੍ਹਾਂ ਉੱਤੇ ਪਹਿਲਾਂ ਵਿਵਸਥਾ ਵਿਰੁੱਧ ਬਿਆਨ ਦੇਣ ਦਾ ਦੋਸ਼ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A big legal step to continue the custody of Omar Abdullah and Mehbooba Mufti