ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

TikTok ਵੀਡੀਓ ਬਣਾਉਣ ਦੇ ਚੱਕਰ ’ਚ ਝੀਲ ’ਚ ਡੁੱਬਿਆ ਨੌਜਵਾਨ

TikTok : ਟਿਕ-ਟਾਕ ਵੀਡੀਓ ਰਿਕਾਰਡ ਕਰ ਰਹੇ ਦੋ ਲੋਕਾਂ ਚੋਂ ਇਕ ਨੌਜਵਾਨ ਦੀ ਝੀਲ ਚ ਡੁੱਬਣ ਕਾਰਨ ਮੌਤ ਹੋ ਗਈ। ਸਥਾਨਕ ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਮੁਤਾਬਕ 24 ਸਾਲਾ ਨਰਸਮਹਾਲੂ ਸ਼ਾਮ ਵੇਲੇ ਝੀਲ ਚ ਡੂੰਘੇ ਪਾਣੀ ਚ ਡੁੱਬ ਗਿਆ। ਇਸ ਦੌਰਾਨ ਉਸਦਾ ਚਚੇਰਾ ਭਰਾ ਨਹਾਉਣ ਦਾ ਵੀਡੀਓ ਬਣਾ ਰਿਹਾ ਸੀ।

 

ਇਸ ਪੁਲਿਸ ਅਫ਼ਸਰ ਮੁਤਾਬਕ ਪੀੜਤ ਨੂੰ ਤੈਰਨਾ ਨਹੀਂ ਆਉਂਦਾ ਸੀ ਤੇ ਉਸ ਨੂੰ ਮੁ਼ਸ਼ਕਲ ਚ ਘਿਰਿਆ ਦੇਖ ਕੇ ਉਸ ਦੇ ਚਚੇਰੇ ਭਰਾ ਨੇ ਝੀਲ ਤੋਂ ਬਾਹਰ ਆ ਕੇ ਸਥਾਨਕ ਲੋਕਾਂ ਨੂੰ ਇਸ ਬਾਰੇ ਦਸਿਆ। ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਉਸਦੀ ਲਾਸ਼ ਪਾਣੀ ਚੋਂ ਬਾਹਰ ਕੱਢੀ।

 

ਘਟਨਾ ਤੋਂ ਪਹਿਲਾਂ ਬਣਿਆ ਵੀਡੀਓ ਵੀਰਵਾਰ ਨੂੰ ਵਾਇਰਲ ਹੋ ਗਿਆ ਜਿਸ ਚ ਦੋ ਲੋਕ ਪਾਣੀ ਚ ਮਸਤੀ ਕਰਦੇ ਅਤੇ ਨੱਚਦੇ ਨਜ਼ਰ ਆ ਰਹੇ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A boy drowned while recording video in tiktok