ਵੀਰਵਾਰ ਰਾਤ ਨੂੰ ਦਿੱਲੀ ਦੀ ਗੀਤਾ ਕਾਲੋਨੀ ਵਿੱਚ ਦੋਸਤਾਂ ਨੇ ਇੱਕ ਨੌਜਵਾਨ ਦਾ ਕੁੱਟ ਕੁੱਟ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਟਿਕਾਣੇ ਲਗਾਉਣ ਲਈ 13 ਟੁਕੜੇ ਕਰ ਦਿੱਤੇ। ਹਾਲਾਂਕਿ, ਇਹ ਮਾਮਲਾ ਸ਼ੁੱਕਰਵਾਰ ਸਵੇਰੇ ਖੁੱਲ੍ਹ ਗਿਆ। ਪੁਲਿਸ ਨੇ ਇਕ ਨਾਬਾਲਗ਼ ਸਣੇ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਲਾਸ਼ ਦੇ ਚਾਰ ਟੁਕੜੇ ਬਰਾਮਦ ਕਰ ਲਏ ਗਏ ਹਨ।
ਪੁਲਿਸ ਅਨੁਸਾਰ ਮੁੱਖ ਦੋਸ਼ੀ ਅਮਨਪ੍ਰੀਤ ਸਿੰਘ ਉਰਫ਼ ਚਿੰਨਾ ਨੂੰ ਸੋਨੂੰ ਨੇ ਤਿੰਨ ਸਾਲ ਪਹਿਲਾਂ ਥੱਪੜ ਮਾਰ ਦਿੱਤਾ ਸੀ। ਉਥੇ, ਉਸ ਨੂੰ ਇਹ ਸ਼ੱਕ ਸੀ ਕਿ ਸੋਨੂੰ ਨੇ ਉਸ ਦੀ ਇਸ ਮੁਖਬਰੀ ਕੀਤੀ ਸੀ, ਜਿਸ ਕਾਰਨ ਉਹ ਜੇਲ੍ਹ ਗਿਆ ਸੀ। ਇਸ ਕਾਰਨ ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਸੋਨੂੰ ਦਾ ਕਤਲ ਕਰ ਦਿੱਤਾ।
ਕਈ ਵਾਰ ਬਚਿਆ
ਮੁੱਖ ਦੋਸ਼ੀ ਅਮਨਪ੍ਰੀਤ ਉਰਫ਼ ਚਿੰਨਾ ਪਿਛਲੇ ਤਿੰਨ ਸਾਲਾਂ ਤੋਂ ਸੋਨੂੰ ਨੂੰ ਟਿਕਾਣੇ ਲਗਾਉਣਾ ਚਾਹੁੰਦਾ ਸੀ। ਇਸ ਲਈ ਉਸ ਨੇ ਸੋਨੂੰ ਨੂੰ ਕਈ ਵਾਰ ਯਮੁਨਾ ਕਿਨਾਰੇ ਸ਼ਰਾਬ ਪਲਾਈ ਸੀ ਪਰ ਮੌਕਾ ਨਹੀਂ ਮਿਲਿਆ।