ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ ’ਚ ਚੱਲਦੀ ਬੱਸ ਨੂੰ ਅੱਗ, ਕਈ ਮੌਤਾਂ ਦਾ ਖ਼ਦਸ਼ਾ

ਬਿਹਾਰ ’ਚ ਚੱਲਦੀ ਬੱਸ ਨੂੰ ਅੱਗ, ਕਈ ਮੌਤਾਂ ਦਾ ਖ਼ਦਸ਼ਾ

ਬਿਹਾਰ ਦੇ ਪੂਰਨੀਆ ਜ਼ਿਲ੍ਹੇ ’ਚ ਯਾਤਰੀਆਂ ਨਾਲ ਭਰੀ ਹਾਦਸੇ ਦੀ ਸ਼ਿਕਾਰ ਹੋ ਗਈ ਹੈ। ਇਹ ਬੱਸ ਮੁਜ਼ੱਫ਼ਰਪੁਰ ਤੋਂ ਸਿਲੀਗੁੜੀ ਜਾ ਰਹੀ ਸੀ। ਰਾਹ ਵਿੱਚ ਇੱਕ ਡਿਵਾਈਡਰ ਨਾਲ ਜ਼ੋਰਦਾਰ ਟੱਕਰ ਤੋਂ ਬਾਅਦ ਬੱਸ ਦੀ ਡੀਜ਼ਲ–ਟੈਂਕੀ ਨੂੰ ਅੱਗ ਲੱਗ ਗਈ ਤੇ ਵੇਖਦਿਆਂ ਹੀ ਵੇਖਦਿਆਂ ਬੱਸ ਨੂੰ ਅੱਗ ਦੀਆਂ ਲਪਟਾਂ ਨੇ ਘੇਰ ਲਿਆ। ਇਸ ਹਾਦਸੇ ਵਿੱਚ ਦੋ ਦਰਜਨ ਦੇ ਲਗਭਗ ਵਿਅਕਤੀ ਝੁਲਸ ਗਏ ਹਨ ਤੇ ਕਈ ਮੌਤਾਂ ਦਾ ਵੀ ਖ਼ਦਸ਼ਾ ਹੈ।

 

 

ਸਬੰਧਤ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਹਾਦਸਾ ਵਾਪਰਿਆ, ਤਦ ਬੱਸ ਵਿੱਚ ਜ਼ਿਆਦਾਤਰ ਯਾਤਰੀ ਸੌਂ ਰਹੇ ਸਨ। ਸਲੀਪਰ ਬੱਸ ਹੋਣ ਕਾਰਨ ਕਈ ਯਾਤਰੀ ਉੱਪਰਲੀ ਬਰਥ ਉੱਤੇ ਸੌ਼ ਰਹੇ ਸਨ। ਉੱਪਰਲੀ ਬਰਥ ਉੱਤੇ ਸੌਂ ਰਹੇ ਕਈ ਯਾਤਰੀ ਬੱਸ ਵਿੱਚੋਂ ਨਿੱਕਲ ਨਹੀਂ ਸਕੇ ਤੇ ਉਨ੍ਹਾਂ ਦੀ ਮੌਤ ਹੋ ਗਈ।

 

 

ਕਈ ਯਾਤਰੀ ਸ਼ੀਸ਼ੇ ਤੋੜ ਕੇ ਬੱਸ ਵਿੱਚੋਂ ਬਾਹਰ ਨਿੱਕਲੇ। ਹਾਦਸੇ ਦੇ ਤੁਰੰਤ ਬਾਅਦ ਰਾਹਤ ਕਰਮਚਾਰੀਆਂ ਨੇ ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।

 

 

ਪੁਲਿਸ ਮੌਕੇ ਉੱਤੇ ਪੁੱਜ ਕੇ ਤਹਿਕੀਕਾਤ ਕਰ ਰਹੀ ਹੈ। ਇਸ ਬੱਸ ਵਿੱਚ 40 ਤੋਂ 50 ਮੁਸਾਫ਼ਰ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Bus caught fire in Bihar Many may be dead