ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੈਸ਼ਨੋ ਦੇਵੀ ਤੋਂ ਪਰਤ ਰਹੇ ਸੁੱਤੇ ਪਏ ਸ਼ਰਧਾਲੂਆਂ ’ਤੇ ਜਾ ਚੜ੍ਹੀ ਬੱਸ, 7 ਮਰੇ

ਵੈਸ਼ਨੋ ਦੇਵੀ ਤੋਂ ਪਰਤ ਰਹੇ ਸੁੱਤੇ ਪਏ ਸ਼ਰਧਾਲੂਆਂ ’ਤੇ ਜਾ ਚੜ੍ਹੀ ਬੱਸ, 7 ਮਰੇ

ਉੱਤਰ ਪ੍ਰਦੇਸ਼ (UP) ਦੇ ਬੁਲੰਦਸ਼ਹਿਰ ’ਚ ਗੰਗਾ ਨਦੀ ਨੇੜੀ ਗਾਂਧੀ ਘਾਟ ਉੱਤੇ ਸੜਕ ਕੰਢੇ ਸੌਂ ਰਹੇ 7 ਸ਼ਰਧਾਲੂਆਂ ਨੂੰ ਬੱਸ ਨੇ ਕੁਚਲ ਦਿੱਤਾ। ਉਨ੍ਹਾਂ ਸਾਰਿਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ 4 ਔਰਤਾਂ ਤੇ 3 ਬੱਚੀਆਂ ਸ਼ਾਮਲ ਹਨ। ਉਹ ਸਭ ਸ਼ਰਧਾਲੂ ਵੈਸ਼ਨੋ ਦੇਵੀ ਦੀ ਯਾਤਰਾ ਕਰ ਕੇ ਆਪਣੇ ਘਰ ਹਾਥਰਸ ਜ਼ਿਲ੍ਹੇ ’ਚ ਪਰਤ ਰਹੇ ਸਨ।

 

 

ਕੁੱਲ 56 ਸ਼ਰਧਾਲੂ ਹਾਥਰਸ ਜ਼ਿਲ੍ਹੇ ਦੇ ਥਾਣਾ ਚੰਦਪਾ ਦੇ ਪਿੰਡ ਮੋਹਨਪੁਰਾ ਤੋਂ 3 ਅਕਤੂਬਰ ਨੂੰ ਇੱਕ ਬੱਸ ਵਿੱਚ ਸਵਾਰ ਹੋ ਕੇ ਵੈਸ਼ਨੋ ਦੇਵੀ ਦੀ ਯਾਤਰਾ ਕਰਨ ਲਈ ਗਏ ਸਨ। ਉਨ੍ਹਾਂ ਵਿੱਚ ਮੋਹਨਪੁਰਾ ਦੇ ਨਿਵਾਸੀਆਂ ਦੇ ਕੁਝ ਰਿਸ਼ਤੇਦਾਰ ਵੀ ਸਨ। ਵੀਰਵਾਰ ਦੀ ਰਾਤ ਨੂੰ ਲਗਭਗ 2:50 ਵਜੇ ਹਰਿਦੁਆਰ ਤੋਂ ਤੀਰਥ ਯਾਤਰੀਆਂ ਦੀ ਬੱਸ ਨਰੋਰਾ ’ਚ ਗਾਂਧੀ ਘਾਟ ਪੁੱਜੀ।

 

 

ਰਾਤ ਜ਼ਿਆਦਾ ਹੋ ਜਾਣ ਕਾਰਨ ਆਗਰਾ–ਮੁਰਾਦਾਬਾਦ ਹਾਈਵੇਅ ਨੇੜੇ ਨਰੋਰਾ ’ਚ ਗਾਂਧੀ ਘਾਟ ਉੱਤੇ ਸ਼ਮਸ਼ਾਨ ਵੱਲ ਜਾਣ ਵਾਲੇ ਰਾਹ ’ਤੇ ਉਹ ਬੱਸ ਖੜ੍ਹੀ ਕਰ ਕੇ ਸੌਂ ਗਏ। ਵੱਡੇ ਤੜਕੇ ਲਗਭਗ 4 ਕੁ ਵਜੇ ਇੱਕ ਹੋਰ ਬੱਸ ਨੇ ਸੜਕ ਉੱਤੇ ਸੁੱਤੇ ਪਏ 7 ਸ਼ਰਧਾਲੂਆਂ ਨੂੰ ਕੁਚਲ ਦਿੱਤਾ। ਉੱਥੇ ਤੁਰੰਤ ਹੰਗਾਮਾ ਮਚ ਗਿਆ।
 

 

ਡਿਬਾਈ ਪੁਲਿਸ ਦੇ ਸੀਓ ਵਿਕਰਮ ਸਿੰਘ, ਡਿਬਾਈ ਦੇ ਐੱਸਡੀਐੱਮ ਸੰਜੇ ਕੁਮਾਰ ਤੁਰੰਤ ਮੌਕੇ ਉੱਤੇ ਪੁੱਜ ਗਏ।

 

 

ਮ੍ਰਿਤਕਾਂ ਵਿੱਚ ਫੂਲਵਤੀ ਤੇ ਉਨ੍ਹਾਂ ਦੀ ਧੀ ਸ਼ੀਲਾ ਤੇ ਸ਼ੀਲਾ ਦੀ ਧੀ ਯੋਗਿਤਾ ਸ਼ਾਮਲ ਹਨ। ਇਸ ਤੋਂ ਇਲਾਵਾ ਮਾਲਾ ਦੇਵੀ ਤੇ ਉਨ੍ਹਾਂ ਦੀ ੀਧੀ ਕਲਪਨਾ ਤੇ ਰੇਨੂ ਅਤੇ ਰੇਨੂੰ ਦੀ ਧੀ ਸੰਜਨਾ ਸ਼ਾਮਲ ਹਨ।

 

 

ਸੀਓ ਵਿਕਰਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇਹਾਂ ਨੂੰ ਪੋਸਟ–ਮਾਰਟਮ ਲਈ ਭੇਜਿਆ ਜਾ ਰਿਹਾ ਹੈ ਤੇ ਅਗਲੇਰੀ ਜਾਂਚ ਜਾਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Bus crushes 7 pilgrims in Bulandshehar UP were sleeping on roadside