ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਗੁਜਰਾਤ ’ਚ ਦਲਿਤ ਲਾੜੇ ਦੀ ਬਰਾਤ ਰੋਕਣ ਵਾਲੇ 150 ਲੋਕਾਂ ਵਿਰੁੱਧ ਕੇਸ ਦਰਜ

​​​​​​​ਗੁਜਰਾਤ ’ਚ ਦਲਿਤ ਲਾੜੇ ਦੀ ਬਰਾਤ ਰੋਕਣ ਵਾਲੇ 150 ਲੋਕਾਂ ਵਿਰੁੱਧ ਕੇਸ ਦਰਜ

ਬੀਤੇ ਦਿਨੀਂ ਅਰਵੱਲੀ ਜ਼ਿਲ੍ਹੇ ਦੀ ਮੋਡਾਸਾ ਤਹਿਸੀਲ ਦੇ ਪਿੰਡ ਖੰਬਿਸਾਰ ਵਿੱਚ ਇੱਕ ਦਲਿਤ ਵਿਅਕਤੀ ਦੀ ਬਰਾਤ ਰੋਕਣ ਵਾਲੇ ਪਾਟੀਦਾਰ ਭਾਈਚਾਰੇ ਦੀਆਂ 16 ਔਰਤਾਂ ਸਮੇਤ ਲਗਭਗ 150 ਵਿਅਕਤੀਆਂ ਵਿਰੁੱਧ ਅੱਜ ਸ਼ੁੱਕਰਵਾਰ ਨੂੰ ਕੇਸ ਦਰਜ ਕਰ ਲਿਆ ਗਿਆ।

 

 

ਬੀਤੀ 12 ਮਈ ਨੂੰ ਸ਼ਰਾਰਤੀ ਅਨਸਰਾਂ ਨੇ ਬਰਾਤ ਉੱਤੇ ਪਥਰਾਅ ਵੀ ਕੀਤਾ ਸੀ, ਜਿਸ ਵਿੱਚ ਪੁਲਿਸ ਮੁਲਾਜ਼ਮਾਂ ਸਮੇਤ ਕਈ ਜਣੇ ਜ਼ਖ਼ਮੀ ਹੋ ਗਏ ਸਨ।

 

 

ਲਾੜੇ ਦੇ ਪਿਤਾ ਦਿਆਭਾਈ ਰਾਠੌੜ ਨੇ ਸ਼ੁੱਕਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਭਾਰਤੀ ਦੰਡ ਸੰਘਤਾ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ 150 ਜਣਿਆਂ ਦੀ ਭੀੜ ਵਿਰੁੱਧ ਐੈੱਫ਼ਆਈਆਰ ਦਰਜ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਪਾਟੀਦਾਰ ਭਾਈਚਾਰੇ ਦੀਆਂ ਸਾਰੀਆਂ 16 ਔਰਤਾਂ ਸਮੇਤ 45 ਵਿਅਕਤੀਆਂ ਦੀ ਸ਼ਨਾਖ਼ਤ ਕਰ ਲਈ ਹੈ।

 

 

ਇਹ ਖ਼ਬਰ ਲਿਖੇ ਜਾਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A case filed against 150 people who had stopped Dalit bridegroom s marriage party in Gujarat