ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਮਲਿੰਗੀ ਸੰਬੰਧ ਅਪਰਾਧ ਹਨ ਜਾਂ ਨਹੀਂ, ਸੁਪਰੀਮ ਕੋਰਟ ਕੱਲ੍ਹ ਸੁਣਾਊ ਫ਼ੈਸਲਾ

 ਸਮਲਿੰਗੀ ਸੰਬੰਧ ਅਪਰਾਧ ਹਨ ਜਾਂ ਨਹੀਂ, ਸੁਪਰੀਮ ਕੋਰਟ ਕੱਲ੍ਹ ਸੁਣਾਊ ਫ਼ੈਸਲਾ

ਸੁਪਰੀਮ ਕੋਰਟ ਵੀਰਵਾਰ ਨੂੰ ਫੈਸਲਾ ਕਰੇਗੀ ਕਿ ਸਮਲਿੰਗੀ ਸੰਬੰਧ ਅਪਰਾਧ ਹਨ ਜਾਂ ਨਹੀਂ। ਆਪਸੀ ਸਹਿਮਤੀ ਅਧੀਨ ਬਣਾਏ ਸਮਲਿੰਗੀ ਸੰਬੰਧਾਂ ਨੂੰ ਵੀ ਆਈਪੀਸੀ ਦੀ ਧਾਰਾ 377 ਦੇ ਤਹਿਤ ਅਪਰਾਧ ਮੰਨਿਆ ਜਾਂਦਾ ਹੈ। ਇਸ  ਧਾਰਾ ਦੀ ਵੈਦਤਾ ਬਾਰੇ ਹੀ ਕੱਲ੍ਹ ਫੈਸਲਾ ਕੀਤਾ ਜਾਵੇਗਾ। ਕੋਰਟ ਨੇ ਵੱਖ-ਵੱਖ ਪਟੀਸ਼ਨਾਂ ਦੀ ਸੁਣਵਾਈ ਤੋਂ ਬਾਅਦ ਫੈਸਲਾ 17 ਜੁਲਾਈ ਨੂੰ ਸੁਰੱਖਿਅਤ ਰੱਖਿਆ ਸੀ।

 

ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲਾ ਪੰਜ ਮੈਂਬਰੀ ਸੰਵਿਧਾਨਕ ਬੈਂਚ ਇਸ ਮਾਮਲੇ ਵਿੱਚ ਕੱਲ੍ਹ ਸਵੇਰੇ 10.30 ਵਜੇ ਫੈਸਲੇ ਦਾ ਐਲਾਨ ਕਰੇਗਾ।

 

ਪਿਛਲੀ ਸੁਣਵਾਈ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਿਵੇਂ ਹੀ ਆਈਪੀਸੀ ਦੇ ਸੈਕਸ਼ਨ 377 'ਚੋਂ ਸਹਿਮਤੀ ਨਾਲ ਸਮਲਿੰਗੀ ਸੈਕਸ ਅਪਰਾਧ ਦੀ ਸ਼੍ਰੇਣੀ ਵਿੱਚੋਂ ਬਾਹਰ ਨਿਕਲਦਾ ਹੈ। ਐਲਜੀਬੀਟੀਕਿਊ ਭਾਈਚਾਰੇ ਨਾਲ ਵਿਤਕਰਾ ਵੀ ਖ਼ਤਮ ਹੋ ਜਾਵੇਗਾ। ਸੁਣਵਾਈ ਦੌਰਾਨ ਅਦਾਲਤ ਨੇ ਟਿੱਪਣੀ ਕੀਤੀ ਸੀ ਕਿ ਕਈ ਸਾਲਾਂ ਵਿੱਚ ਭਾਰਤੀ ਸਮਾਜ ਵਿੱਚ ਅਜਿਹਾ ਵਾਤਾਵਰਣ ਪੈਦਾ ਹੋ ਰਿਹਾ ਹੈ ਜਿਸ ਕਾਰਨ ਇਸ ਭਾਈਚਾਰੇ ਨਾਲ ਬਹੁਤ ਵਿਤਕਰੇਬਾਜ਼ੀ ਹੋਈ ਹੈ।

 

ਸੰਵਿਧਾਨਕ ਬੈਂਚ ਦੇ ਹੋਰ ਮੈਂਬਰਾਂ ਵਿੱਚ ਜਸਟਿਸ ਆਰ.ਐਫ. ਨਰੀਮਨ, ਜਸਟਿਸ ਐਮ ਖਾਨਵਿਲਕਰ, ਜਸਟਿਸ ਧਨੰਜਯ ਵਾਈ ਚੰਦਰਚੂਡ ਅਤੇ ਜਸਟਿਸ ਇੰਦੂ ਮਲਹੋਤਰਾ ਸ਼ਾਮਲ ਹਨ।  ਇੰਡੀਅਨ ਪੈਨਲ ਕੋਡ ਦੀ ਧਾਰਾ 377 ਦੀ ਸੰਵਿਧਾਨਕ ਯੋਗਤਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਬੈਂਚ ਨੇ ਕਿਹਾ ਕਿ ਅਜਿਹੇ ਲੋਕਾਂ ਨਾਲ ਵਿਤਕਰਾ ਕਰਨ ਨਾਲ ਉਨ੍ਹਾਂ ਦੇ ਮਾਨਸਿਕ ਸਿਹਤ' ਤੇ ਮਾੜਾ ਅਸਰ ਪਿਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A constitution bench of SC pronounced verdict over validity of Section 377 of the IPC