ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਉੱਤੇ ਕਸਟਮ ਅਧਿਕਾਰੀਆਂ ਨੇ ਦੋ ਜਣਿਆਂ ਨੂੰ 24 ਲੱਖ ਤੋਂ ਵੱਧ ਕੀਮਤ ਦੇ ਸੋਨੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀਆਂ ਵਿੱਚ ਇੱਕ ਔਰਤ ਤੇ ਇੱਕ ਮਰਦ ਹੈ ਤੇ ਦੋਵੇਂ ਪਤੀ–ਪਤਨੀ ਦੱਸੇ ਜਾ ਰਹੇ ਹਨ।
ਕਸਟਮ ਵਿਭਾਗ ਨੇ ਸਾਰੇ ਗਹਿਣੇ ਜ਼ਬਤ ਕਰ ਕੇ ਧਾਰਾ 110 ਅਧੀਨ ਕੇਸ ਦਰਜ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਇਹ ਦੋਵੇਂ 2ਮੁਲਜ਼ਮ 28 ਅਗਸਤ ਨੂੰ ਦੁਬਈ ਤੋਂ ਭਾਰਤ ਲਈ ਰਵਾਨਾ ਹੋਏ ਸਨ। ਉਹ ਉਡਾਣ ਨੰਬਰ ਐੱਸਜੀ 012 ਵਿੱਚ ਸਵਾਰ ਹੋਏ ਸਨ ਤੇ 29 ਅਗਸਤ ਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਉੱਤੇ ਪੁੱਜੇ ਸਨ।
ਕਸਟਮ ਅਧਿਕਾਰੀਆਂ ਨੂੰ ਜਦੋਂ ਸ਼ੱਕ ਹੋਇਆ ਸੀ; ਤਦ ਗ੍ਰੀਨ ਚੈਨਲ ਪਾਰ ਕਰਨ ਤੋਂ ਪਹਿਲਾਂ ਦੋਵਾਂ ਨੂੰ ਰੋਕਿਆ ਅਤੇ ਉਨ੍ਹਾਂ ਦੇ ਬੈਗ ਨਾਲ ਉਨ੍ਹਾਂ ਦੀ ਤਲਾਸ਼ੀ ਲਈ। ਕਸਟਮ ਵਿਭਾਗ ਨੂੰ ਉਨ੍ਹਾਂ ਕੋਲੋਂ ਚਾਰ ਸੋਨੇ ਦੀਆਂ ਚੂੜੀਆਂ, ਸੋਨੇ ਦਾ ਇੱਕ ਕੜਾ ਤੇ ਸੋਨੇ ਦੀ ਇੱਕ ਚੈਨ ਬਰਾਮਦ ਕੀਤੀ; ਜਿਸ ਦਾ ਵਜ਼ਨ 700 ਗ੍ਰਾਮ ਸੀ।
ਇਨ੍ਹਾਂ ਦੋਵਾਂ ਤੋਂ ਬਰਾਮਦ ਕੀਤੇ ਸੋਨੇ ਦੇ ਸਾਰੇ ਗਹਿਣਿਆਂਾ ਦੀ ਕੀਮਤ 24 ਲੱਖ 24 ਹਜ਼ਾਰ 218 ਰੁਪਏ ਹੈ। ਕਸਟਮ ਵਿਭਾਗ ਨੇ ਸਰੇ ਗਹਿਣੇ ਜ਼ਬਤ ਕਰ ਕੇ ਧਾਰਾ 110 ਅਧੀਨ ਕੇਸ ਦਰਜ ਕਰ ਲਿਆ ਹੈ।