ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਢਾਈ ਮਹੀਨਿਆਂ ’ਚ ਇੱਕ ਜੋੜੀ ਨੇ ਇੱਕੋ ਕੰਪਨੀ ਦੇ ਸ਼ੇਅਰਾਂ ਤੋਂ ਕਮਾਏ 915 ਕਰੋੜ

ਰੇਖਾ ਤੇ ਰਾਕੇਸ਼ ਝੁਨਝੁਨਵਾਲਾ

ਕੀ ਕੋਈ ਇੱਕ ਪਰਿਵਾਰ ਸਿਰਫ਼ ਇੱਕ ਕੰਪਨੀ ਦੇ ਸ਼ੇਅਰਾਂ ਤੋਂ ਢਾਈ ਮਹੀਨਿਆਂ ਤੋਂ ਵੀ ਘੱਟ ਸਮੇਂ ’ਚ 915 ਕਰੋੜ ਰੁਪਏ ਦੀ ਕਮਾਈ ਕਰ ਸਕਦਾ ਹੈ? ਰਾਕੇਸ਼ ਝੁਨਝੁਨਵਾਲਾ ਨੇ ਇਹ ਕਾਰਨਾਮਾ ਵੀ ਕਰ ਵਿਖਾਇਆ ਹੈ। ਇਸੇ ਲਈ ਉਨ੍ਹਾਂ ਨੂੰ ‘ਭਾਰਤ ਦਾ ਵਾਰੇਨ ਬਫ਼ੇ’ ਵੀ ਕਿਹਾ ਜਾਂਦਾ ਹੈ।

 

 

ਰਾਕੇਸ਼ ਝੁਨਝੁਨਵਾਲਾ ਨੇ ਆਪਣੀ ਪਤਨੀ ਨਾਲ ਮਿਲ ਕੇ ਟਾਈਟਨ ਕੰਪਨੀ ਦੇ ਸ਼ੇਅਰਾਂ ਵਿੱਚ ਮਾਰਚ 2019 ਤੋਂ ਲੈ ਕੇ ਹੁਣ ਤੱਕ 914.91 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ ਹੈ।

 

 

ਝੁਨਝੁਨਵਾਲਾ ਜੋੜੀ ਨੇ ਇਸ ਜਿਊਲਰੀ–ਘੜੀ ਨਿਰਮਾਤਾ ਕੰਪਨੀ ਵਿੱਚ 8,040 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੋਇਆ ਹੈ। ਮਾਰਚ ਦੀ ਤਿਮਾਹੀ ਦੇ ਅੰਤ ਤੱਕ ਇਸ ਜੋੜੀ ਦਾ ਕੰਪਨੀ ਵਿੱਚ ਨਿਵੇਸ਼ 7,125 ਕਰੋੜ ਰੁਪਏ ਦਾ ਸੀ। ਝੁਨਝੁਨਵਾਲਾ ਨੇ ਟਾਈਟਨ ਵਿੱਚ 5.07 ਕਰੋੜ ਸ਼ੇਅਰ ਭਾਵ 5.72 ਫ਼ੀ ਸਦੀ ਹਿੱਸੇਦਾਰੀ ਖ਼ਰੀਦੀ ਹੋਈ ਸੀ।

 

ਹੁਣ ਤੱਕ ਉਨ੍ਹਾਂ ਨੇ 743.86 ਕਰੋੜ ਰੁਪਏ ਦਾ ਮੁਨਾਫ਼ਾ ਕਮਾ ਲਿਆ ਹੈ। ਟਾਈਟਨ ਦੇ ਇੱਕ ਸ਼ੇਅਰ ਦੀ ਕੀਮਤ 29 ਮਾਰਚ, 2019 ਨੂੰ 1,145.05 ਰੁਪਏ ਸੀ। ਮੰਗਲਵਾਰ ਨੂੰ ਇਹ ਸ਼ੇਅਰ ਆਪਣਾ ਸਭ ਤੋਂ ਵੱਧ ਉਚੇਰਾ ਸਿਖ਼ਰ ਛੋਹੰਦਾ ਹੋਇਆ 1,287.55 ਰੁਪਏ ਤੱਕ ਪੁੱਜ ਗਿਆ ਸੀ।

 

 

ਉਨ੍ਹਾਂ ਦੀ ਪਤਨੀ ਰੇਖਾ ਝੁਨਝੁਨਵਾਲਾ ਲੇ ਇਸ ਦੌਰਾਨ ਟਾਈਟਨ ’ਚ 1.16 ਕਰੋੜ ਸ਼ੇਅਰ ਭਾਵ 1.32 ਫ਼ੀ ਸਦੀ ਹਿੱਸੇਦਾਰੀ ਖ਼ਰੀਦੀ ਹੋਈ ਸੀ ਤੇ ਉਨ੍ਹਾਂ ਨੇ ਇਸ ਨਿਵੇਸ਼ ਰਾਹੀਂ 171.05 ਕਰੋੜ ਰੁਪਏ ਦਾ ਮੁਨਾਫ਼ਾ ਕਮਾ ਲਿਆ।

 

 

ਮੀਡੀਆ ਰਿਪੋਰਟਾਂ ਮੁਤਾਬਕ ਰਾਕੇਸ਼ ਝੁਨਝੁਨਵਾਲਾ ਨੇ ਸਾਲ 2002–2003 ਦੌਰਾਨ ਸਿਰਫ਼ 3 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਟਾਈਟਨ ਦੇ 6 ਕਰੋੜ ਰੁਪਏ ਦੇ ਸ਼ੇਅਰ ਖ਼ਰੀਦੇ ਸਨ। ਇਸ ਤੋਂ ਬਾਅਦ ਉਹ ਅਕਸਰ ਇਨ੍ਹਾਂ ਸ਼ੇਅਰਾਂ ਦੀ ਹੀ ਖ਼ਰੀਦ ਤੇ ਵਿਕਰੀ ਕਰਦੇ ਰਹੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Couple earned Rs 915 crore through a single company s shares within two and half months