ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ ਕਸ਼ਮੀਰ : CRPF ਜਵਾਨ ਨੇ ਤਿੰਨ ਸਾਥੀਆਂ ਨੂੰ ਮਾਰੀ ਗੋਲੀ

ਜੰਮੂ ਕਸ਼ਮੀਰ : CRPF ਜਵਾਨ ਨੇ ਤਿੰਨ ਸਾਥੀਆਂ ਨੂੰ ਮਾਰੀ ਗੋਲੀ

ਜੰਮੂ ਕਸ਼ਮੀਰ ਦੇ ਉਧਮਪੁਰ ਵਿਚ ਸੀਆਰਪੀਅਫ ਜਵਾਨ ਨੇ ਆਪਣੇ ਤਿੰਨ ਸਾਥੀਆਂ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਜਵਾਨ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਤਿੰਨੇ ਸੀਆਰਪੀਐਫ ਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ ਗੋਲੀ ਮਾਰਨ ਵਾਲੇ ਜਵਾਨ ਦੀ ਹਾਲਤ ਗੰਭੀਰ ਹੈ। ਉਸਨੂੰ ਉਧਮਪੁਰ ਹਸਪਤਾਲ ਵਿਚ ਭਾਰਤੀ ਕਰਵਾਇਆ ਗਿਆ ਹੈ।

 

ਦੱਸਿਆ ਜਾ ਰਿਹਾ ਹੈ ਕਿ ਜਵਾਨ ਦੀ ਆਪਣੇ ਸਾਥੀਆਂ ਨਾਲ ਬਟਲ ਬਾਲੀਆਨ ਪਿੰਡ ਦੇ ਨੇੜੇ ਕੁਝ ਵਿਵਾਦ ਹੋ ਗਿਆ ਸੀ। ਚਾਰੇ ਜਵਾਨ ਸੀਆਰਪੀਐਫ ਦੀ 187 ਬਟਾਲੀਅਨ ਦੇ ਦੱਸੇ ਜਾ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਕਾਂਸਟੇਬਲ ਅਜੀਤ ਸਿੰਘ ਨੇ ਹੈਡ ਕਾਸਟੇਬਲ ਪੋਖਰਮਲ, ਹੈਡ ਕਾਸਟੇਬਲ ਜੋਗਿੰਦਰ ਸਿੰਘ ਅਤੇ ਹੈਡ ਕਾਸਟੇਬਲ ਉਮੇਦ ਸਿੰਘ ਨੂੰ ਗੋਲੀ ਮਾਰ ਦਿੱਤੀ। ਤਿੰਨਾਂ ਦੀ ਮੌਤ ਹੋ ਗਈ, ਜਦੋਂ ਕਿ ਕਾਂਸਟੇਬਲ ਅਜੀਤ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ।

 

ਜ਼ਿਕਰਯੋਗ ਕਿ ਪੁਲਵਾਮਾ ਅੱਤਵਾਦੀ ਹਮਲੇ ਵਿਚ 40 ਸੀਆਰਪੀਐਫ ਜਵਾਨਾਂ ਦੇ ਸ਼ਹੀਦ ਹੋਣ ਕਾਰਨ ਇਸ ਵਾਰ ਸੀਆਰਪੀਐਫ, ਬੀਐਸਐਫ ਸਮੇਤ ਅਰਧਸੈਨਿਕ ਬਲਾਂ ਨੇ ਹੋਲੀ ਨਾ ਮਨਾਉਣ ਦਾ ਫੈਸਲਾ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A CRPF jawan killed 3 colleagues and shoots self in Udhampur Jammu and Kashmir