ਬਾਹਰੀ ਦਿੱਲੀ ਦੇ ਬਵਾਨਾ ਉਦਯੋਗਿਕ ਖੇਤਰ ਵਿਚ ਬੁੱਧਵਾਰ ਦੁਪਹਿਰ ਇਕ ਮਾਲ ਦੇ ਨਜ਼ਦੀਕ ਸਥਿਤ ਪਲਾਸਿਟਕ ਫੈਕਟਰੀ ਵਿਚ ਭੀਸ਼ਣ ਅੱਗ ਲੱਗ ਗਈ। ਦਿੱਲੀ ਫਾਇਰ ਬ੍ਰਿਗੇਡ ਸੇਵਾ ਦੇ ਅਧਿਕਾਰੀਆਂ ਨੇ ਇਸ ਬਾਰੇ ਦੱਸਿਆ।
ਅੱਗ ਬਝਾਊ ਵਿਭਾਗ ਮੁਤਾਬਕ, ਅੱਗ ਬਾਰੇ ਦੁਪਹਿਰ ਦੋ ਵਜਕੇ 40 ਮਿੰਟ ਉਤੇ ਇਹ ਸੂਚਨਾ ਮਿਲੀ, ਜਿਸਦੇ ਬਾਅਦ ਫਾਇਰ ਬ੍ਰਿਗੇਡ ਦੀਆਂ 30 ਗੱਡੀਆਂ ਨੂੰ ਭੇਜਿਆ ਗਿਆ, ਜਿੰਨਾਂ ਨੇ ਅੱਗ ਉਤੇ ਕਾਬੂ ਪਾਇਆ।
ਦਿੱਲੀ ਫਾਇਰ ਬ੍ਰਿਗੇਡ ਸੇਵਾ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਰਧਮਾਨ ਮਾਲ ਦੇ ਨੇਡੇ ਸਥਿਤ ਪਲਾਸਟਿਕ ਫੈਕਟਰੀ ਦੇ ਬੇਸਮੈਂਟ ਵਿਚੋਂ ਅੱਗ ਸ਼ੁਰੂ ਹੋਈ ਅਤੇ ਇਹ ਗਰਾਉਂਡ ਅਤੇ ਤਿੰਨ ਮੰਜ਼ਿਲਾਂ ਤੱਕ ਫੈਲ ਗਈ।
Delhi: Fire breaks out at a plastic factory near Vardhman Mall in Bawana, fire tenders present at the spot, no casualties reported pic.twitter.com/6WIBVIXVOf
— ANI (@ANI) May 8, 2019
ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ।