ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਮਜ਼ ਦੇ ਐਮਰਜੇਂਸੀ ਵਾਰਡ ਨੇੜੇ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ 34 ਗੱਡੀਆਂ ਨੇ ਸੰਭਾਲਿਆ ਮੋਰਚਾ

ਸ਼ਨੀਵਾਰ ਸ਼ਾਮ ਨੂੰ ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵਿਖੇ ਅੱਗ ਲੱਗ ਗਈ। ਜਿਵੇਂ ਹੀ ਏਮਜ਼ ਨੂੰ ਅੱਗ ਲੱਗਣ ਦੀ ਖ਼ਬਰ ਮਿਲੀ, ਚਾਰੇ ਪਾਸੇ ਹਫੜਾ-ਦਫੜੀ ਮੱਚ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਟੀਚਿੰਗ ਬਲਾਕ ਵਿੱਚ ਲੱਗੀ ਹੈ ਜੋ ਐਮਰਜੈਂਸੀ ਨੇੜੇ ਹੈ।

 

ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਸ਼ਾਮ ਨੂੰ ਏਮਜ਼ ਵਿੱਚ ਟੀਚਿੰਗ ਬਲਾਕ ਦੀ ਪਹਿਲੀ ਅਤੇ ਦੂਸਰੀ ਮੰਜ਼ਿਲ ‘ਤੇ ਅੱਗ ਲੱਗੀ ਹੈ। ਜਿਵੇਂ ਹੀ ਏਮਜ਼ ਵਿਚ ਅੱਗ ਲੱਗਣ ਦੀ ਖ਼ਬਰ ਮਿਲੀ, ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ।

 

ਫਿਲਹਾਲ ਇਸ ਹਾਦਸੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਅੱਗ ਬੁਝਾਉਣ ਦਾ ਕੰਮ ਅਜੇ ਜਾਰੀ ਹੈ। ਅੱਗ ਲੱਗਦੇ ਹੀ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ। ਇਸ ਹਾਦਸੇ ਵਿੱਚ ਨੁਕਸਾਨ ਦਾ ਮੁਲਾਂਕਣ ਅੱਗ ਬੁਝਾਉਣ ਤੋਂ ਬਾਅਦ ਹੀ ਕੀਤਾ ਜਾਵੇਗਾ।

 

 

 

 

ਸ਼ੁਕਰ ਹੈ ਕਿ ਸ਼ਨੀਵਾਰ ਹੋਣ ਕਾਰਨ ਹਸਪਤਾਲ ਵਿੱਚ ਹੋਰਨਾਂ ਦਿਨਾਂ ਨਾਲੋਂ ਭੀੜ ਘੱਟ ਸੀ। ਦੱਸ ਦੇਈਏ ਕਿ ਏਮਜ਼ ਵਿੱਚ ਅੱਗ ਲੱਗਣ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਸਾਲ ਮਾਰਚ ਦੇ ਸ਼ੁਰੂ ਵਿੱਚ, ਇਕ ਆਪ੍ਰੇਸ਼ਨ ਥੀਏਟਰ ਦੇ ਨਜ਼ਦੀਕ ਏਮਜ਼ ਟਰਾਮਾ ਸੈਂਟਰ ਦੇ ਗਰਾਊਂਡ ਫਲੋਰ 'ਤੇ ਅੱਗ ਲੱਗੀ ਜਿਸ ਕਾਰਨ ਮਰੀਜ਼ਾਂ ਸਮੇਤ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਸੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A fire breaks out on first and second floor at AIIMS