ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਮਜ਼ 'ਚ ਲੱਗੀ ਭਿਆਨਕ ਅੱਗ, ਵੈਂਟੀਲੇਟਰ ਸਣੇ ਹੀ ਮਰੀਜ਼ਾਂ ਨੂੰ ਕੀਤਾ ਜਾ ਰਿਹੈ ਸ਼ਿਫਟ

1 / 2ਏਮਜ਼ 'ਚ ਲੱਗੀ ਭਿਆਨਕ ਅੱਗ,ਵੈਂਟੀਲੇਟਰ ਸਣੇ ਹੀ ਮਰੀਜ਼ਾਂ ਨੂੰ ਕੀਤਾ ਜਾ ਰਿਹੈ ਸ਼ਿਫਟ

2 / 2ਏਮਜ਼ 'ਚ ਲੱਗੀ ਭਿਆਨਕ ਅੱਗ,ਵੈਂਟੀਲੇਟਰ ਸਣੇ ਹੀ ਮਰੀਜ਼ਾਂ ਨੂੰ ਕੀਤਾ ਜਾ ਰਿਹੈ ਸ਼ਿਫਟ

PreviousNext

ਫਾਇਰ ਬ੍ਰਿਗੇਡ ਦੀਆਂ 34 ਦੇ ਕਰੀਬ ਗੱਡੀਆਂ ਅੱਗ ਬੁਝਾਉਣ ਦੇ ਕੰਮ ਵਿੱਚ ਲੱਗੀਆਂ

 

ਸ਼ਨੀਵਾਰ ਸ਼ਾਮ ਨੂੰ ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵਿਖੇ ਅੱਗ ਲੱਗੀ। ਜਿਵੇਂ ਹੀ ਏਮਜ਼ ਨੂੰ ਅੱਗ ਲੱਗਣ ਦੀ ਖ਼ਬਰ ਮਿਲੀ, ਚਾਰੇ ਪਾਸੇ ਹਫੜਾ-ਦਫੜੀ ਮੱਚ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਟੀਚਿੰਗ ਬਲਾਕ ਵਿੱਚ ਲੱਗੀ ਜੋ ਐਮਰਜੈਂਸੀ ਦੇ ਨੇੜੇ ਹੈ। ਸੂਤਰਾਂ ਅਨੁਸਾਰ ਇਸ ਬਲਾਕ ਦੇ ਵਾਰਡ ਏਬੀ1 ਅਤੇ ਏਬੀ2 ਵਿੱਚ ਦਾਖ਼ਲ 80 ਮਰੀਜ਼ਾਂ ਨੂੰ ਦੂਜੇ ਵਾਰਡ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਨਾਲ 40 ਮਰੀਜ਼ਾਂ ਨੂੰ ਓਰਥੋ ਵਾਰਡ ਤੋਂ ਤਬਦੀਲ ਕੀਤਾ ਗਿਆ ਹੈ।

 

 

 


ਡਾਕਟਰਾਂ ਦੇ ਅਨੁਸਾਰ, ਉਪਰਲੀਆਂ ਦੋ ਮੰਜ਼ਲਾਂ ਉੱਤੇ 100 ਤੋਂ ਵੱਧ ਮਰੀਜ਼ ਸਨ। ਇਸ ਦੇ ਨਾਲ ਹੀ ਇਕ ਘੰਟਾ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਹੀ ਇਸ ਅੱਗ ‘ਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ। ਅੱਗ ਇੰਨੀ ਭਿਆਨਕ ਹੋ ਗਈ ਹੈ ਕਿ ਕਈ ਕਿਲੋਮੀਟਰ ਦੂਰ ਤੋਂ ਧੂੰਆਂ ਦੇਖਿਆ ਜਾ ਸਕਦਾ ਹੈ। ਅੱਗ ਲੱਗਣ ਤੋਂ ਬਾਅਦ ਮਰੀਜ਼ਾਂ ਨੂੰ ਵੈਂਟੀਲੇਟਰ ਸਮੇਤ ਤਬਦੀਲ ਕਰ ਦਿੱਤਾ ਗਿਆ ਹੈ।


ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਸ਼ਾਮ ਨੂੰ ਏਮਜ਼ ਵਿੱਚ ਟੀਚਿੰਗ ਬਲਾਕ ਦੀ ਪਹਿਲੀ ਅਤੇ ਦੂਸਰੀ ਮੰਜ਼ਿਲ ‘ਤੇ ਅੱਗ ਲੱਗੀ ਹੈ। ਜਿਵੇਂ ਹੀ ਏਮਜ਼ ਵਿਚ ਅੱਗ ਲੱਗਣ ਦੀ ਖ਼ਬਰ ਮਿਲੀ, ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਫਿਲਹਾਲ ਇਸ ਹਾਦਸੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਅੱਗ ਬੁਝਾਉਣ ਦੇ ਕੰਮ ਵਿੱਚ 34 ਦੇ ਕਰੀਬ ਗੱਡੀਆਂ ਲੱਗੀਆਂ ਹੋਈਆਂ ਹਨ। ਅੱਗ ਲੱਗਦੇ ਹੀ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ। ਇਸ ਹਾਦਸੇ ਵਿੱਚ ਨੁਕਸਾਨ ਦਾ ਮੁਲਾਂਕਣ ਅੱਗ ਬੁਝਾਉਣ ਤੋਂ ਬਾਅਦ ਹੀ ਕੀਤਾ ਜਾਵੇਗਾ।

 

 

 

ਸ਼ੁਕਰ ਹੈ ਕਿ ਸ਼ਨੀਵਾਰ ਹੋਣ ਕਾਰਨ ਹਸਪਤਾਲ ਵਿੱਚ ਹੋਰਨਾਂ ਦਿਨਾਂ ਨਾਲੋਂ ਭੀੜ ਘੱਟ ਸੀ। ਦੱਸ ਦੇਈਏ ਕਿ ਏਮਜ਼ ਵਿੱਚ ਅੱਗ ਲੱਗਣ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਸਾਲ ਮਾਰਚ ਦੇ ਸ਼ੁਰੂ ਵਿੱਚ, ਇਕ ਆਪ੍ਰੇਸ਼ਨ ਥੀਏਟਰ ਦੇ ਨਜ਼ਦੀਕ ਏਮਜ਼ ਟਰਾਮਾ ਸੈਂਟਰ ਦੇ ਗਰਾਊਂਡ ਫਲੋਰ 'ਤੇ ਅੱਗ ਲੱਗੀ ਜਿਸ ਕਾਰਨ ਮਰੀਜ਼ਾਂ ਸਮੇਤ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A fire breaks out on first and second floor at AIIMS