ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਲਕਾਤਾ ਮੈਡੀਕਲ ਕਾਲਜ 'ਚ ਅੱਗ ਲੱਗੀ, 350 ਮਰੀਜ਼ਾਂ ਨੂੰ ਬਾਹਰ ਕੱਢਿਆ

ਕੋਲਕਾਤਾ ਸਥਿਤ ਮੈਡੀਕਲ ਕਾਲਜ ਤੇ ਹਸਪਤਾਲ ਦੇ ਫਾਰਮੇਸੀ ਵਿਭਾਗ ਵਿਚ ਭਿਆਨਕ ਅੱਗ ਲੱਗ ਗਈ। ਰਿਪੋਰਟਾਂ ਮੁਤਾਬਿਕ 350 ਮਰੀਜਾਂ ਨੂੰ ਹਸਪਤਾਲ ਤੋਂ ਬਾਹਰ ਕੱਢਿਆ ਗਿਆ ਹੈ। ਫਾਇਰ ਬ੍ਰਿਗੇਡ ਦੀਆਂ 10 ਤੋਂ ਵਧੇਰੇ ਗੱਡੀਆਂ ਮੌਕੇ 'ਤੇ ਮੌਜੂਦ ਹਨ ਤੇ ਅੱਗ 'ਤੇ ਕਾਬੂ ਪਾਉਣ ਦੇ ਯਤਨ ਜਾਰੀ ਹਨ।

 

 

 

 

ਜਾਣਕਾਰੀ ਮੁਤਾਬਕ ਹਾਲੇ ਤੱਕ ਕਿਸੇ ਵੀ ਵਿਅਕਤੀ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਮੀਡੀਆ ਰਿਪੋਟਸ ਮੁਤਾਬਕ ਅੱਗ ਸਵੇਰ ਲਗਭਗ 8 ਵਜੇ ਲੱਗੀ। ਸਥਾਨਕ ਮੀਡੀਆ ਫੁਟੇਜ ਚ ਦਿਖਾਇਆ ਗਿਆ ਹੈ ਕਿ ਕੁੱਝ ਮਰੀਜ਼ਾਂ ਨੂੰ ਉਨ੍ਹਾਂ ਦੀ ਡ੍ਰਿੱਪ ਨਾਲ ਹਸਪਤਾਲ ਦੀ ਇਮਾਰਤ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਜਦਕਿ ਕੁੱਝ ਲੋਕਾਂ ਨੂੰ ਬਲਾਕਸ ਚ ਤਬਦੀਲ ਕੀਤਾ ਜਾ ਰਿਹਾ ਹੈ।

 

 

ਦੱਸਣਯੋਗ ਹੈ ਕਿ ਕੋਲਕਾਤਾ ਮੈਡੀਕਲ ਕਾਲਜ ਸ਼ਹਿਰ ਦੇ ਸਭ ਤੋਂ ਪੁਰਾਣੇ ਹਸਪਤਾਲਾਂ ਚੋਂ ਇੱਕ ਹੈ। ਸਾਲ 1948 ਚ ਬਣਾਇਆ ਗਿਆ ਇਹ ਕਾਲਜ ਕੋਲਕਾਤਾ ਯੂਨੀਵਰਸਿਟੀ ਅਤੇ ਪ੍ਰੈਜ਼ੀਡੈਂਸੀ ਕਾਲਜ ਦੇ ਨਾਲ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A fire broke out in Kolkata Medical College out of 350 patients