ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਦੇ ਬਲੱਬਗੜ੍ਹ 'ਚ 21 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ

ਹਰਿਆਣਾ ਦੇ ਰੇਵਾੜੀ ਚ ਹੋਏ ਸਮੂਹਿਕ ਬਲਾਤਕਾਰ ਦਾ ਮਾਮਲਾ ਹਾਲੇ ਠੰਡਾ ਨਹੀਂ ਸੀ ਹੋਇਆ ਕਿ ਹਰਿਆਣਾ ਚ ਹੋਏ ਇੱਕ ਹੋਰ ਸਮੂਹਿਕ ਬਲਾਤਕਾਰ ਦੀ ਸ਼ਰਮਨਾਕ ਵਾਰਦਾਤ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਬਲੱਬਗੜ੍ਹ ਚ ਮੰਗਲਵਾਰ ਦੇਰ ਸ਼ਾਮ 21 ਸਾਲ ਦੀ ਲੜਕੀ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਦੀ ਖਬਰ ਹੈ।

 

ਘਟਨਾ ਦੀ ਜਾਣਕਾਰੀ ਮੁਤਾਬਕ ਔਰਤ ਆਪਣੇ ਇੱਕ ਦੋਸਤ ਨਾਲ ਮੋਟਰਸਾਈਕਲ ਤੇ ਬਾਈਪਾਸ ਵੱਲ ਜਾ ਰਹੀ ਸੀ। ਅਚਾਨਕ ਚਾਰ ਲੋਕਾਂ ਨੇ ਉਨ੍ਹਾਂ ਨੂੰ ਰੋਕ ਲਿਆ। ਔਰਤ ਦੇ ਦੋਸਤ ਨਾਲ ਹੱਥ ਅਤੇ ਪੈਰ ਬੰਨ੍ਹ ਦਿੱਤੇ ਗਏ ਅਤੇ ਔਰਤ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਇਸ ਤੋਂ ਬਾਅਦ ਦੋਸ਼ੀ ਲੜਕੇ ਦੋਨਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦਿਆਂ ਉੱਥੋ ਫਰਾਰ ਹੋ ਗਏ।

 

ਪੀੜਤ ਲੜਕੀ ਨੇ ਮਹਿਲਾ ਥਾਣੇ ਚ ਸਿ਼ਕਾਇਤ ਦਰਜ ਕਰਾ ਦਿੱਤੀ ਹੈ। ਉਸਨੇ ਆਪਣੇ ਬਿਆਨ ਚ ਆਪਣੇ ਹੀ ਦੋਸਤ ਤੇ ਮਿਲੀਭੁਗਤ ਦਾ ਦੋਸ਼ ਲਗਾਇਆ। ਹਾਲੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ ਪਰ ਪੁਲਿਸ ਮਾਮਲੇ ਦੀ ਜਾਂਚ ਜੁਟੀ ਹੋਈ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A gang rape with a 21-year-old girl in Bulbgarh Haryana