ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਲਕਾ ’ਚ ਘਰ ਨੂੰ ਅੱਗ, ਨਕਦੀ ਤੇ ਹੋਰ ਸਾਮਾਨ ਸੜ ਕੇ ਸੁਆਹ

ਕਾਲਕਾ ’ਚ ਘਰ ਨੂੰ ਅੱਗ, ਨਕਦੀ ਤੇ ਹੋਰ ਸਾਮਾਨ ਸੜ ਕੇ ਸੁਆਹ

ਚੰਡੀਗੜ੍ਹ–ਸ਼ਿਮਲਾ ਮਾਰਗ ’ਤੇ ਹਰਿਆਣਾ ਦੇ ਜ਼ਿਲ੍ਹਾ ਪੰਚਕੂਲਾ ਦੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਸ਼ਹਿਰ ਕਾਲਕਾ ਦੀ ਰੇਲਵੇ ਰੋਡ ਉੱਤੇ ਅੱਜ ਦੁਪਹਿਰ ਸਮੇਂ ਇੱਕ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਉੱਥੇ ਇੱਕ ਅਲਮਾਰੀ ’ਚ ਰੱਖੇ 35 ਹਜ਼ਾਰ ਰੁਪਏ ਵੀ ਸੜ ਗਏ।

 

 

ਮੌਕੇ ’ਤੇ ਫ਼ਾਇਰ ਬ੍ਰਿਗੇਡ ਪੁੱਜਾ। ਛੇਤੀ ਹੀ ਅੱਗ ਉੱਤੇ ਕਾਬੂ ਪਾ ਲਿਆ ਗਿਆ। ਇਹ ਖ਼ਬਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਕਾਰਨਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ।

 

 

ਉਂਝ ਪੁਲਿਸ ਨੇ ਦੱਸਿਆ ਕਿ ਘਰ ਦੇ ਮੰਦਰ ਵਿੱਚ ਰੱਖੇ ਦੀਵੇ ਜਾਂ ਸ਼ਾਰਟ–ਸਰਕਟ ਕਾਰਨ ਇਹ ਅੱਗ ਲੱਗੀ ਹੋ ਸਕਦੀ ਹੈ ਪਰ ਜਾਂਚ ਮੁਕੰਮਲ ਹੋਣ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ।

 

 

ਕਾਲਕਾ ਪੁਲਿਸ ਜਾਂਚ ਅਧਿਕਾਰੀ ਰਾਜੇਸ਼ ਕੁਮਾਰ, ਫ਼ਾਇਰ ਆਫ਼ੀਸਰ ਚਰਨ ਦਾਸ ਦੀ ਅਗਵਾਈ ਹੇਠ ਅੱਗ ਉੱਤੇ ਕਾਬੂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਅੱਗ ਨਾਲ ਘਰ ਵਿੱਚ ਰੱਖਿਆ ਲੱਕੜੀ ਦਾ ਸਾਰਾ ਸਾਮਾਨ, ਬੈੱਡ, ਅਲਮਾਰੀ, ਵਾਸ਼ਿੰਗ ਮਸ਼ੀਨ, ਕੱਪੜੇ ਤੇ ਹੋਰ ਸਾਮਾਨ ਸੜ ਗਿਆ।

 

 

ਅੱਗ ਲੱਗਣ ਵੇਲੇ ਸਾਰੇ ਪਰਿਵਾਰਕ ਮੈਂਬਰ ਘਰ ’ਚ ਸਨ ਪਰ ਉਹ ਸਾਰੇ ਸਮੇਂ ਸਿਰ ਬਾਹਰ ਨਿੱਕਲ ਗਏ। ਇਹ ਘਰ ਬਿਮਲਾ ਦੇਵੀ ਦਾ ਦੱਸਿਆ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A House at Kalka caught fire cash and other items burn into ashes