ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤੀ ਬਣਿਆ ਹੈਵਾਨ, ਪਤਨੀ ਨੂੰ ਮਾਰਨ ਲਈ ਸੱਪ ਤੋਂ ਕਟਵਾਇਆ, ਮੌਤ

ਕੇਰਲ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਕੇਰਲ ਦੇ ਕੋਲੱਮ 'ਚ ਇੱਕ ਪਤੀ ਨੇ ਜ਼ਹਿਰੀਲੇ ਸੱਪ ਨਾਲ ਡੰਗਵਾ ਕੇ ਆਪਣੀ ਹੀ ਪਤਨੀ ਦੀ ਹੱਤਿਆ ਕਰ ਦਿੱਤੀ। ਹੈਰਾਨ ਕਰਨ ਵਾਲੀ ਗੱਲ ਹੈ ਕਿ ਜਦੋਂ ਇੱਕ ਵਾਰ ਸੱਪ ਕੇ ਕੱਟਣ ਨਾਲ ਪਤਨੀ ਬੱਚ ਗਈ ਤਾਂ ਮੁਲਾਜ਼ਮ ਪਤੀ ਨੇ ਦੁਬਾਰਾ ਉਸ ਦੇ ਕਮਰੇ 'ਚ ਕੋਬਰਾ ਛੱਡ ਦਿੱਤਾ, ਜਿਸ ਦੇ ਕੱਟਣ ਕਾਰਨ ਉਸ ਦੀ ਮੌਤ ਹੋ ਗਈ। ਹਾਲਾਂਕਿ ਪੁਲਿਸ ਨੇ ਮੁਲਜ਼ਮ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
 

ਪੁਲਿਸ ਨੇ ਦੱਸਿਆ ਕਿ ਇਹ ਘਟਨਾ 6 ਮਈ ਨੂੰ ਵਾਪਰੀ, ਜਦੋਂ ਯੋਜਨਾ ਤਹਿਤ ਮੁਲਜ਼ਮ ਪਤੀ ਆਪਣੇ ਨਾਲ ਇੱਕ ਕੋਬਰਾ ਸੱਪ ਲੈ ਕੇ ਆਇਆ ਸੀ। ਉਸ ਨੇ ਆਪਣੀ ਪਤਨੀ ਨੂੰ ਮਾਰਨ ਲਈ ਉਸ ਦੇ ਕਮਰੇ 'ਚ ਸੱਪ ਛੱਡ ਦਿੱਤਾ। ਪੁਲਿਸ ਮੁਤਾਬਕ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।
 

ਹੈਵਾਨੀਅਤ ਤਾਂ ਉਦੋਂ ਹੋ ਗਈ, ਜਦੋਂ ਪਤੀ ਨੇ ਨਾ ਸਿਰਫ਼ ਸੱਪ ਨੂੰ ਪਤਨੀ ਦੇ ਹਵਾਲੇ ਕਰ ਦਿੱਤਾ, ਸਗੋਂ ਉਹ ਸੱਪ ਵੱਲੋਂ ਡੰਗਣ ਤੋਂ ਬਾਅਦ ਉਡੀਕ ਕਰਦਾ ਰਿਹਾ ਅਤੇ ਪਤਨੀ ਨੂੰ ਤੜਪ-ਤੜਪ ਕੇ ਮਰਦਾ ਵੇਖਦਾ ਰਿਹਾ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਦਾ ਨਾਂਅ ਸੂਰਜ ਹੈ, ਜੋ ਬੈਂਕ ਵਿੱਚ ਕੰਮ ਕਰਦਾ ਹੈ। ਉਹ ਆਪਣੀ ਪਤਨੀ ਉਥਰਾ ਨੂੰ ਮਾਰਨ ਲਈ ਇੱਕ ਸੱਪ ਲੈ ਕੈ ਆਇਆ ਸੀ।
 

ਪੁਲਿਸ ਅਨੁਸਾਰ ਮੁਲਜ਼ਮ ਦੀ ਯੋਜਨਾ ਪਤਨੀ ਨੂੰ ਮਾਰ ਕੇ ਉਸ ਦੇ ਪੈਸੇ, ਗਹਿਣੇ ਆਦਿ ਲੈਣਾ ਸੀ ਅਤੇ ਕਿਸੇ ਹੋਰ ਲੜਕੀ ਨਾਲ ਵਿਆਹ ਕਰਨਾ ਸੀ। 7 ਮਈ ਨੂੰ ਕੋਲੱਮ 'ਚ ਪਤਨੀ ਮਰੀ ਹੋਈ ਮਿਲੀ। ਪਰਿਵਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸ ਨੂੰ ਸੱਪ ਨੇ ਡੰਗਿਆ ਸੀ ਅਤੇ ਇਸੇ ਕਾਰਨ ਉਸ ਦੇ ਪਤੀ 'ਤੇ ਸ਼ੱਕ ਹੋਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Husband arrested for getting his wife killed by a snakebite in Kollam Kerala Police