ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PMC ਬੈਂਕ ਦੇ ਗਾਹਕਾਂ ਨੂੰ ਝਟਕਾ, ਹਾਈ ਕੋਰਟ ਵੱਲੋਂ ਪਟੀਸ਼ਨ ਰੱਦ

PMC ਬੈਂਕ ਦੇ ਗਾਹਕਾਂ ਨੂੰ ਝਟਕਾ, ਹਾਈ ਕੋਰਟ ਵੱਲੋਂ ਪਟੀਸ਼ਨ ਰੱਦ

ਭਾਰਤੀ ਰਿਜ਼ਰਵ ਬੈਂਕ (RBI) ਦੀ ਪਾਬੰਦੀ ਝੱਲ ਰਹੇ ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ ਬੈਂਕ (PMC) ਬੈਂਕ ਦੇ ਗਾਹਕਾਂ ਦੀ ਪਟੀਸ਼ਨ ਨੂੰ ਬੌਂਬੇ ਹਾਈ ਕੋਰਟ ਨੇ ਰੱਦ ਕਰ ਰਦਿੱਤਾ ਹੈ। ਦਰਅਸਲ, ਬੈਂਕ ਦੇ ਖਾਤੇਦਾਰਾਂ ਨੇ RBI ਦੀਆਂ ਪਾਬੰਦੀਆਂ ਤੋਂ ਰਾਹਤ ਲਈ ਹਾਈ ਕੋਰਟ ਦਾ ਦਰ ਖੜਕਾਇਆ ਸੀ।

 

 

ਪਰ ਹੁਣ ਅਦਾਲਤ ਨੇ ਗਾਹਕਾਂ ਨੂੰ ਕਿਹਾ ਕਿ ਜੇ ਉਹ ਦੁਖੀ ਹਨ, ਤਾਂ ਉਹ ਸਮਰੱਥ ਅਦਾਲਤ ਨਾਲ ਸੰਪਰਕ ਕਰਨ। ਇੱਥੇ ਦੱਸਣਾ ਯੋਗ ਹੋਵੇਗਾ ਕਿ PMC ਬੈਂਕ ਦੀ ਆਖ਼ਰੀ ਸਾਲਾਨਾ ਰਿਪੋਰਟ ਮੁਤਾਬਕ ਬੈਂਕ ’ਚ ਗਾਹਕਾਂ ਦੇ 11,617 ਕਰੋੜ ਰੁਪਏ ਜਮ੍ਹਾ ਹਨ।

 

 

ਇਸ ਦੌਰਾਨ ਖ਼ਬਰ ਹੈ ਕਿ PMC ਦਾ ਰਲੇਵਾਂ ਛੇਤੀ ਹੋ ਸਕਦਾ ਹੈ। ਦਰਅਸਲ, ਊਧਵ ਸਰਕਾਰ ਨੇ PMC ਬੈਂਕ ਦੇ ਖਪਤਕਾਰਾਂ ਨੂੰ ਰਾਹਤ ਲਈ ਮਹਾਰਾਸ਼ਟਰ ਰਾਜ ਸਹਿਕਾਰੀ ਬੈਂਕ (MSC) ਬੈਂਕ ਵਿੱਚ ਰਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

 

 

ਇਸ ਬਾਰੇ ਜਾਣਕਾਰੀ ਦਿੰਦਿਆਂ ਕੈਬਿਨੇਟ ਮੰਤਰੀ ਜਯੰਤ ਪਾਟਿਲ ਨੇ ਦੱਸਿਆ ਕਿ PMC ਬੈਂਕ ਦੇ ਰਲੇਵੇਂ ਨੂੰ ਲੈ ਕੇ MSC ਬੈਂਕ ਦੇ ਡਾਇਰੈਕਟਰ ਨਾਲ ਗੱਲਬਾਤ ਕੀਤੀ ਜਾ ਚੁੱਕੀ ਹੈ। ਜੇ ਜ਼ਰੂਰਤ ਹੋਵੇਗੀ, ਤਾਂ ਸੂਬਾ ਸਰਕਾਰ ਇਸ ਦੀ ਸਿਫ਼ਾਰਸ਼ RBI ਨੂੰ ਕਰੇਗੀ।

 

 

ਇਸ ਦੌਰਾਨ RBI ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ PMC ਬੈਂਕ ਘੁਟਾਲੇ ’ਤੇ ਫ਼ਾਰੈਂਸਿਕ ਆਡਿਟ ਰਿਪੋਰਟ ਇਸ ਮਹੀਨੇ ਦੇ ਅੰਤ ਤੱਕ ਆਉਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਹਾਲੇ ਫ਼ਾਰੈਂਸਿਕ ਆਡਿਟ ਚੱਲ ਰਹੀ ਹੈ। ਬੈਂਕ ਦੀਆਂ ਸੰਪਤੀਆਂ ਹਾਸਲ ਕੀਤਾ ਜਾਣ ਵਾਲਾ ਮੁੱਲ ਕੱਢਣ ਦੇ ਜਤਨ ਕੀਤੇ ਜਾ ਰਹੇ ਹਨ।

 

 

ਸ੍ਰੀ ਦਾਸ ਨੇ ਅੱਗੇ ਕਿਹਾ ਕਿ ਇੱਕ ਵਾਰ ਸਾਨੂੰ ਫ਼ਾਰੈਂਸਿਕ ਰਿਪੋਰਟ ਮਿਲਣ ਤੇ ਸੰਪਤੀਆਂ ਦੇ ਮੁੱਲ ਦਾ ਆਖ਼ਰੀ ਅੰਕੜਾ ਮਿਲਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਤੈਅ ਕੀਤੀ ਜਾਵੇਗੀ।

 

 

ਇੱਥੇ ਵਰਨਣਯੋਗ ਹੈ ਕਿ ਰਿਜ਼ਰਵ ਬੈਂਕ ਨੇ 23 ਸਤੰਬਰ ਨੂੰ ਪੀਐੰਮਸੀ ਬੈਂਕ ਵਿੱਚ ਪ੍ਰਸ਼ਾਸਨ ਨਿਯੁਕਤ ਕਰਦਿਆਂ ਗਾਹਕਾਂ ਵੱਲੋ਼ ਨਕਦੀ ਕਢਵਾਉਣ ਦੀ ਹੱਦ ਤੈਅ ਕਰ ਦਿੱਤੀ ਸੀ। ਉਸ ਤੋਂ ਬਾਅਦ ਧਨ ਕਢਵਾਉਣ ਦੀ ਹੱਦ ’ਚ ਕਈ ਵਾਰ ਤਬਦੀਲੀ ਕੀਤੀ ਗਈ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Jolt to PMC Bank Depositors High Court rejects petition