ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਮੋਬਾਇਲ ਚਾਰਜਰ ਦੀ ਪਿੰਨ ਮੂੰਹ ’ਚ ਪਾਉਣ ਨਾਲ ਬੱਚੇ ਦੀ ਮੌਤ

​​​​​​​ਮੋਬਾਇਲ ਚਾਰਜਰ ਦੀ ਪਿੰਨ ਮੂੰਹ ’ਚ ਪਾਉਣ ਨਾਲ ਬੱਚੇ ਦੀ ਮੌਤ

ਜਹਾਂਗੀਰਾਬਾਦ ’ਚ ਕੱਲ੍ਹ ਸਵੇਰੇ ਢਾਈ ਸਾਲ ਦੇ ਇੱਕ ਮਾਸੂਮ ਦੀ ਮੋਬਾਇਲ ਚਾਰਜਰ ਦੀ ਪਿੰਨ ਮੂੰਹ ’ਚ ਲੈਣ ਕਾਰਨ ਮੌਤ ਹੋ ਗਈ। ਦਰਅਸਲ, ਮੋਬਾਇਲ ਚਾਰਜਰ ਦਾ ਸਵਿੱਚ ਆੱਨ ਸੀ ਤੇ ਚਾਰਜਰ ਦੀ ਪਿੰਨ ਵਿੱਚ ਕਰੰਟ ਉੱਤਰ ਆਇਆ ਸੀ, ਜਿਸ ਕਾਰਨ ਮਾਸੂਮ ਦੀ ਮੌਤ ਹੋ ਗਈ।

 

 

ਜਹਾਂਗੀਰਾਬਾਦ ਨਗਰ ਦੇ ਮੁਹੱਲਾ ਲੋਧਾਨ ਨਿਵਾਸੀ ਅਹਿਮਦ ਹੁਸੈਨ ਦੀ ਪੁੱਤਰੀ ਰਜ਼ੀਆ ਦਾ ਢਾਈ ਸਾਲਾ ਪੁੱਤਰ ਸਹਿਵਰ ਉਸ ਵੇਲੇ ਕਰੰਟ ਦੀ ਲਪੇਟ ਵਿੱਚ ਆ ਗਿਆ, ਜਦੋਂ ਉਸ ਨੇ ਚਾਰਜਰ ਦੀ ਪਿੰਨ ਮੂੰਹ ਵਿੱਚ ਲੈ ਲਈ। ਪਰਿਵਾਰਕ ਮੈਂਬਰ ਉਸ ਨੂੰ ਡਾਕਟਰ ਕੋਲ ਲੈ ਗਏ ਪਰ ਉਸ ਨੇ ਰਾਹ ਵਿੱਚ ਦਮ ਤੋੜ ਦਿੱਤਾ।

 

 

ਅੱਜ ਸਮਾਰਟਫ਼ੋਨ ਸਾਡੀ ਜ਼ਰੂਰਤ ਤੇ ਆਦਤ ਬਣ ਗਏ ਹਨ ਪਰ ਖ਼ਰਾਬ ਤੇ ਘੱਟ–ਮਿਆਰੀ ਸਮਾਰਟਫ਼ੋਨ ਤੇ ਚਾਰਜਰ, ਰੱਖ–ਰਖਾਅ ਦੀ ਘਾਟ ਤੇ ਵੱਧ ਪ੍ਰਯੋਗ ਕਾਰਨ ਇਹ ਜਾਨਲੇਵਾ ਵੀ ਸਿੱਧ ਹੋ ਸਕਦੇ ਹਨ। ਓਵਰਚਾਰਜਿੰਗ ਤੇ ਖ਼ਰਾਬ ਗੁਣਵੱਤਾ ਕਾਰਨ ਅਚਾਚਨਕ ਹੀ ਸਮਾਰਟਫ਼ੋਨ ਦੀ ਬੈਟਰੀ ਤੇ ਚਾਰਜਰ ਫ਼ਟਣ ਜਾਂ ਚਾਰਜਰ ਤੋਂ ਕਰੰਟ ਲੱਗਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।

 

 

ਸਾਵਧਾਨੀ ਤੇ ਮਿਆਰ ਨਾਲ ਕੋਈ ਸਮਝੌਤਾ ਨਾ ਕਰ ਕੇ ਅਸੀਂ ਅਜਿਹੀਆਂ ਘਟਨਾਵਾਂ ਨੂੰ ਰੋਕ ਸਕਦੇ ਹਨ। ਚਾਰਜਰ ਵਿੱਚ ਕਰੰਟ ਦਾ ਆਉਣਾ ਇਸੇ ਗੱਲ ਦਾ ਸੰਕੇਤ ਹੈ ਕਿ ਹੋ ਸਕਦਾ ਹੈ ਕਿ ਚਾਰਜਰ ਵਧੀਆ ਭਾਵ ਮਿਆਰੀ ਨਾ ਹੋਵੇ ਜਾਂ ਖ਼ਰਾਬ ਹੋਵੇ। ਚਾਰਜਰ ਨੂੰ ਸਦਾ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A kid died when he took Mobile Charger s Pin in his mouth