ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਲੇਡੀ ਡਾਕਟਰ ਦਾ ਕਤਲ

ਦਿੱਲੀ ’ਚ ਲੇਡੀ ਡਾਕਟਰ ਦਾ ਕਤਲ

ਕੇਂਦਰੀ ਦਿੱਲੀ ਸਥਿਤ ਇੱਕ ਘਰ ਵਿੱਚ ਇੱਕ ਮਹਿਲਾ ਡਾਕਟਰ ਗਰਿਮਾ ਮਿਸ਼ਰਾ ਦਾ ਕਤਲ ਹੋ ਗਿਆ ਹੈ। ਉਸ ਨੂੰ ਚਾਕੂ ਮਾਰ ਕੇ ਕਤਲ ਕੀਤਾ ਗਿਆ ਹੈ। ਉਸ ਦੇ ਗੁਆਂਢ ’ਚ ਰਹਿੰਦੇ ਇੱਕ ਡਾਕਟਰ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ ਕਿਉਂਕਿ ਉਹ ਲਾਪਤਾ ਹੈ।

 

 

ਡਾ. ਗਰਿਮਾ ਮਿਸ਼ਰਾ ਐੱਮਡੀ ਦੇ ਇਮਤਿਹਾਨ ਦੀ ਤਿਆਰੀ ਕਰ ਰਹੀ ਸੀ। ਉਹ ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਦੀ ਜੰਮਪਲ਼ ਸੀ ਤੇ ਇਸ ਵੇਲੇ ਦਿੱਲੀ ਦੇ ਰਣਜੀਤ ਨਗਰ ਇਲਾਕੇ ਵਿੱਚ ਰਹਿ ਰਹੀ ਸੀ।

 

 

ਕੇਂਦਰੀ ਦਿੱਲੀ ਦੇ ਡੀਸੀਪੀ ਮਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਡਾ. ਗਰਿਮਾ ਮਿਸ਼ਰਾ ਦੀ ਲਾਸ਼ ਸਭ ਤੋਂ ਪਹਿਲਾਂ ਉਸ ਦੇ ਚਚੇਰੇ ਭਰਾ ਨੇ ਵੇਖੀ ਸੀ; ਜਦੋਂ ਉਹ ਬੀਤੀ ਰਾਤ ਉਸ ਨੂੰ ਮਿਲਣ ਲਈ ਪੁੱਜਾ ਸੀ।

 

 

ਗਰਿਮਾ ਮਿਸ਼ਰਾ ਦੇ ਨਾਲ ਦੇ ਕਮਰੇ ਵਿੱਚ ਸ਼ੱਕੀ ਡਾਕਟਰ ਰਹਿੰਦਾ ਰਿਹਾ ਹੈ ਤੇ ਉਹ ਲਾਪਤਾ ਹੈ। ਉਸ ਡਾਕਟਰ ਨਾਲ ਇੱਕ ਹੋਰ ਵਿਅਕਤੀ ਵੀ ਉਸ ਦੇ ਕਮਰੇ ਵਿੱਚ ਰਹਿ ਰਿਹਾ ਸੀ ਤੇ ਉਹ ਵੀ ਦੋਵੇਂ ਐੱਮਡੀ ਦੇ ਇਮਤਿਹਾਨ ਦੀ ਤਿਆਰੀ ਕਰ ਰਹੇ ਸਨ।

 

 

ਸ਼ੱਕੀ ਡਾਕਟਰ ਦੇ ਨਾਲ ਰਹਿ ਰਹੇ ਵਿਅਕਤੀ ਤੋਂ ਪੁੱਛਗਿੱਛ ਚੱਲ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A lady doctor murdered in Delhi