ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਲੇਡੀ ਪੁਲਿਸ ਸਬ–ਇੰਸਪੈਕਟਰ ਦਾ ਗੋਲ਼ੀਆਂ ਮਾਰ ਕੇ ਕਤਲ

ਦਿੱਲੀ ’ਚ ਲੇਡੀ ਪੁਲਿਸ ਸਬ–ਇੰਸਪੈਕਟਰ ਦਾ ਗੋਲ਼ੀਆਂ ਮਾਰ ਕੇ ਕਤਲ

ਦਿੱਲੀ ਵਿਧਾਨ ਸਭਾ ਚੋਣਾਂ ਲਈ ਅੱਜ ਵੋਟਾਂ ਪਾਉਣ ਦਾ ਜਮਹੂਰੀ ਕੰਮ ਚੱਲ ਰਿਹਾ ਹੈ ਪਰ ਵੋਟਿੰਗ ਪ੍ਰਕਿਰਿਆ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਕੱਲ੍ਹ ਸ਼ੁੱਕਰਵਾਰ ਰਾਤੀਂ ਰੋਹਿਣੀ ਈਸਟ ਮੈਟਰੋ ਰੇਲਵੇ ਸਟੇਸ਼ਨ ਕੋਲ ਇੱਕ ਲੇਡੀ ਪੁਲਿਸ ਸਬ–ਇੰਸਪੈਕਟਰ ਪ੍ਰੀਤੀ ਅਹਿਲਾਵਤ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪ੍ਰੀਤੀ ਅਹਿਲਾਵਤ 25 ਸਾਲਾਂ ਦੇ ਸਨ।

 

 

ਭਾਰਤ ਦੀ ਰਾਜਧਾਨੀ ਦਿੱਲੀ ’ਚ ਇੱਕ ਪੁਲਿਸ ਅਧਿਕਾਰੀ ਦੀ ਸਰੇਆਮ ਗੋਲੀਆਂ ਮਾਰ ਕੇ ਹੱਤਿਆ ਨੇ ਸੁਰੱਖਿਆ ਇੰਤਜ਼ਾਮਾਂ ਉੱਤੇ ਸੁਆਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਮੁਲਜ਼ਮ ਹਮਲਾਵਰ ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਿਆ।

 

 

ਇਸ ਕਤਲ ਦਾ ਕਾਰਨ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

 

ਪੁਲਿਸ ਹੁਣ ਆਲੇ–ਦੁਆਲੇ ਦੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਖੰਗਾਲ਼ ਕੇ ਮੁਲਜ਼ਮ ਹਮਲਾਵਰ ਦੀ ਸ਼ਨਾਖ਼ਤ ਕਰਨ ਵਿੱਚ ਜੁਟ ਗਈ ਹੈ। ਅਜਿਹਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਮਾਮਲਾ ਰੰਜਿਸ਼ ਜਾਂ ਫਿਰ ਇੱਕਤਰਫ਼ਾ ਪਿਆਰ ਦਾ ਹੋ ਸਕਦਾ ਹੈ। ਪੁਲਿਸ ਨੇ ਹਾਲੇ ਕੋਈ ਪੁਸ਼ਟੀ ਨਹੀਂ ਕੀਤੀ ਹੈ।

 

ਦਿੱਲੀ ’ਚ ਲੇਡੀ ਪੁਲਿਸ ਸਬ–ਇੰਸਪੈਕਟਰ ਦੇ ਕਤਲ ਪਿੱਛੋਂ ‘ਕਾਤਲ’ SI ਨੇ ਵੀ ਕੀਤੀ ਖ਼ੁਦਕੁਸ਼ੀ

 

ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਕੋਣਾਂ ਤੇ ਪੱਖਾਂ ਨੂੰ ਧਿਆਨ ’ਚ ਰੱਖਦਿਆਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਾਰਦਾਤ ਦੀ ਜਾਣਕਾਰੀ ਪ੍ਰੀਤੀ ਅਹਿਲਾਵਤ ਦੇ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਗਈ ਹੈ।

 

 

ਇਹ ਵਾਰਦਾਤ ਸ਼ੁੱਕਰਵਾਰ ਰਾਤੀਂ ਪੌਣੇ 10 ਵਜੇ ਵਾਪਰੀ। ਪ੍ਰਾਪਤ ਜਾਣਕਾਰੀ ਮੁਤਾਬਕ ਪ੍ਰੀਤੀ ਅਹਿਲਾਵਤ ਜਿਵੇਂ ਹੀ ਮੈਟਰੋ ਸਟੇਸ਼ਨ ਤੋਂ ਬਾਹਰ ਨਿੱਕਲੇ, ਤਾਂ ਬਾਈਕ ਉੱਤੇ ਸਵਾਰ ਇੱਕ ਵਿਅਕਤੀ ਨੇ ਬਿਲਕੁਲ ਕੋਲ ਆ ਕੇ ਇੱਕ ਤੋਂ ਬਾਅਦ ਇੱਕ ਕਰ ਕੇ ਤਿੰਨ ਗੋਲੀਆਂ ਦਾਗ਼ੀਆਂ ਤੇ ਮੌਕੇ ਤੋਂ ਫ਼ਰਾਰ ਹੋ ਗਿਆ।

 

 

ਪ੍ਰੀਤੀ ਅਹਿਲਾਵਤ ਯਮੁਨਾ ਪਾਰ ਸਥਿਤ ਕਿਸੇ ਯੂਨਿਟ ’ਚ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Lady Police Sub-Inspector shot dead in Delhi