ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁੱਧਿਆ ਕੇਸ ਦਾ ਫ਼ੈਸਲਾ ਆਉਣ ’ਚ ਬੱਸ ਕੁਝ ਸਮਾਂ, ਪੂਰੇ ਦੇਸ਼ ’ਚ ਸਖ਼ਤ ਸੁਰੱਖਿਆ ਚੌਕਸੀ

ਅਯੁੱਧਿਆ ਕੇਸ ਦਾ ਫ਼ੈਸਲਾ ਆਉਣ ’ਚ ਬੱਸ ਕੁਝ ਸਮਾਂ, ਪੂਰੇ ਦੇਸ਼ ’ਚ ਸਖ਼ਤ ਸੁਰੱਖਿਆ ਚੌਕਸੀ

ਸੁਪਰੀਮ ਕੋਰਟ ਅੱਜ ਸਨਿੱਚਰਵਾਰ ਨੂੰ ਅਯੁੱਧਿਆ ਵਿਵਾਦ ਬਾਰੇ ਫ਼ੈਸਲਾ ਸੁਣਾਏਗੀ। ਰਾਮ ਜਨਮ–ਭੂਮੀ–ਬਾਬਰੀ ਮਸਜਿਦ ਜ਼ਮੀਨ ਨਾਲ ਸਬੰਧਤ ਇਸ ਬੇਹੱਦ ਨਾਜ਼ੁਕ ਵਿਵਾਦ ’ਤੇ ਦੇਸ਼ ਦੀ ਸਰਬਉੱਚ ਅਦਾਲਤ ਨੇ ਆਪਣਾ ਫ਼ੈਸਲਾ ਬੀਤੀ 16 ਅਕਤੂਬਰ ਨੂੰ ਰਾਖਵਾਂ ਰੱਖ ਲਿਆ ਸੀ। ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ ਐੱਸਏ ਬੋਬੜੇ, ਜਸਟਿਸ ਧਨੰਜੇ ਵਾਈ ਚੰਦਰਚੂੜ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਐੱਸ ਅਬਦੁਲ ਨਜ਼ੀਰ ਦਾ ਪੰਜ–ਮੈਂਬਰੀ ਸੰਵਿਧਾਨਕ ਬੈਂਚ ਅੱਜ ਸਵੇਰੇ 10:30 ਵਜੇ ਫ਼ੈਸਲਾ ਸੁਣਾਏਗਾ।

 

 

ਚੀਫ਼ ਜਸਟਿਸ ਨੇ ਕੱਲ੍ਹ ਹੀ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਤੇ ਡੀਜੀਪੀ ਨਾਲ ਮੀਟਿੰਗ ਕਰ ਕੇ ਉੱਤਰ ਪ੍ਰਦੇਸ਼ ਦੇ ਹਾਲਾਤ ਦਾ ਜਾਇਜ਼ਾ ਲਿਆ ਸੀ। ਅੱਜ ਸਨਿੱਚਰਵਾਰ ਦੀ ਭਾਵੇਂ ਛੁੱਟੀ ਹੁੰਦੀ ਹੈ ਪਰ ਇਹ ਸੰਵਿਧਾਨਕ ਬੈਂਚ ਬੈਠੇਗਾ ਤੇ ਫ਼ੈਸਲਾ ਸੁਣਾਏਗਾ। ਇਸ ਕਾਰਨ ਸਮੁੱਚੇ ਦੇਸ਼ ਵਿੱਚ ਸੁਰੱਖਿਆ ਚੌਕਸੀ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ।

 

 

ਸੁਪਰੀਮ ਕੋਰਟ ਦੇ ਇਤਿਹਾਸ ਵਿੱਚ ਅਯੁੱਧਿਆ ਵਿਵਾਦ ਉੱਤੇ ਇਹ ਦੂਜੀ ਸਭ ਤੋਂ ਲੰਮੀ ਕਾਨੂੰਨੀ ਜੰਗ ਹੈ। ਲਗਾਤਾਰ 40 ਦਿਨ ਸੰਵਿਧਾਨਕ ਬੈਂਚ ਬੈਠਦਾ ਰਿਹਾ ਹੈ ਤੇ ਲੰਮੇਰੀ ਸੁਣਵਾਈ ਤੋਂ ਬਾਅਦ ਇਹ ਫ਼ੈਸਲਾ ਬੀਤੀ 16 ਅਕਤੂਬਰ ਨੂੰ ਰਾਖਵਾਂ ਰੱਖ ਲਿਆ ਗਿਆ ਸੀ। ਦੇਸ਼ ਦੀ ਸਰਬਉੱਚ ਅਦਾਲਤ ਦੇ ਇਤਿਹਾਸ ਵਿੱਚ ਸਭ ਤੋਂ ਲੰਮੀ ਸੁਣਵਾਈ ਕੇਸ਼ਵਾਨੰਦ ਭਾਰਤ ਨਾਲ ਸਬੰਧਤ ਕੇਸ ਵਿੱਚ ਚੱਲ ਸੀ। ਤਦ 68 ਦਿਨ ਸੁਣਵਾਈ ਚੱਲਦੀ ਰਹੀ ਸੀ।

 

 

ਅਯੁੱਧਿਆ ਵਿਵਾਦ ਕਾਰਨ ਸੁਪਰੀਮ ਕੋਰਟ ਦੇ ਪੰਜ ਮੈਂਬਰੀ ਸੰਵਿਧਾਨ ਬੈਂਚ ਵਿੱਚ ਸ਼ਾਮਲ ਜੱਜਾਂ ਦੀ ਸੁਰੱਖਿਆ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ।

 

 

ਇਸ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿਵਾਦ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਨੂੰ ਧਿਆਨ ਵਿੱਚ ਰੱਖਦਿਆਂ ਲੋਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਆਪਾਂ ਸਭ ਨੇ ਆਪਸੀ ਏਕਤਾ ਤੇ ਭਾਈਚਾਰੇ ਨੂੰ ਬਣਾ ਕੇ ਰੱਖਣਾ ਹੈ।

 

 

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਸੂਬਾ ਵਾਸੀਆਂ ਨੂੰ ਵੇਖਿਆ ਹੈ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਜਿੱਤ–ਹਾਰ ਨਾਲ ਜੋੜ ਕੇ ਨਾ ਵੇਖਿਆ ਜਾਵੇ ਤੇ ਸ਼ਾਂਤੀ ਕਾਇਮ ਰੱਖੀ ਜਾਵੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Little more time in Ayodhya Case High Alert in Country