ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੰਬਈ ਵਾਸੀ ਵਿਅਕਤੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਧਮਕੀ

 

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਹੋਰ ਰਾਜਨੇਤਾਵਾਂ ਨੂੰ ਧਮਕੀ ਭਰੇ ਪੱਤਰ ਭੇਜਣ ਦੇ ਦੋਸ਼ ਵਿੱਚ ਮੁੰਬਈ ਦੇ ਨਾਲਾ ਸੋਪਾਰਾ ਤੋਂ ਇੱਕ 28 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਸ਼ੁੱਕਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

 

ਡੀਸੀਪੀ (ਸਾਈਬਰ ਰੋਕਥਾਮ ਜਾਗਰੂਕਤਾ ਅਤੇ ਖੋਜ) ਅਨਯੇਸ਼ ਰਾਏ ਨੇ ਕਿਹਾ- ਅਭਿਸ਼ੇਕ ਤਿਵਾਰੀ ਨਾਮ ਦਾ ਇਹ ਵਿਅਕਤੀ ਇੱਕ ਰਾਸ਼ਟਰੀ ਪਾਰਟੀ ਦੇ ਮੁੱਖ ਦਫ਼ਤਰ ਨੂੰ ਬੰਬ ਹਮਲੇ ਦੀ ਧਮਕੀ ਭਰਿਆ ਇੱਕ ਮੇਲ ਵੀ ਭੇਜਿਆ ਸੀ। 
 

ਡੀਸੀਪੀ ਰਾਏ ਨੇ ਕਿਹਾ ਕਿ ਤਿਵਾਰੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਅਜਿਹਾ ਕਰਦੇ ਸਨ।

 

ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ  ਤਿਵਾਰੀ ਇਕ ਫਰਨੀਚਰ ਫਰਮ ਵਿੱਚ ਡਿਲੀਵਰੀ ਲੜਕੇ ਵਜੋਂ ਕੰਮ ਕਰ ਰਿਹਾ ਸੀ। ਉਹ ਆਪਣੀ ਨੌਕਰੀ ਅਤੇ ਜ਼ਿੰਦਗੀ

ਦੋਵਾਂ ਤੋਂ ਪ੍ਰੇਸ਼ਾਨ ਸੀ। ਇਸ ਲਈ, ਉਸ ਨੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਅਜਿਹਾ ਕਰਨ ਦਾ ਫ਼ੈਸਲਾ ਕੀਤਾ ਸੀ।

 

ਤਿਵਾਰੀ ਨੇ ਸਕੂਲ ਦੀ ਪੜ੍ਹਾਈ ਵਿਚਾਲੇ ਹੀ ਛੱਡ ਦਿੱਤੀ ਸੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A madman threatens Chief Minister Arvind Kejriwal from Mumbai arrested