ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤਨੀ ਤੇ 3 ਬੱਚਿਆਂ ਦਾ ਕਤਲ ਕਰਨ ਬਾਅਦ ਕੀਤੀ ਖੁਦਕੁਸ਼ੀ

ਪਤਨੀ ਤੇ 3 ਬੱਚਿਆਂ ਦਾ ਕਤਲ ਕਰਨ ਬਾਅਦ ਕੀਤੀ ਖੁਦਕੁਸ਼ੀ

ਉਤਰ ਪ੍ਰਦੇਸ਼ ਦੇ ਗਾਜੀਆਬਾਦ ’ਚ ਇਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਵਿਅਕਤੀ ਨੇ ਪਤਨੀ ਅਤੇ ਤਿੰਨ ਬੱਚਿਆਂ ਦਾ ਕਤਲ ਕਰਨ ਦੇ ਬਾਅਦ ਆਤਮਹੱਤਿਆ ਕਰ ਲਈ ਹੈ। ਪੁਲਿਸ ਨੂੰ ਇਕ ਖੁਦਕੁਸ਼ੀ ਨੋਟ ਵੀ ਮਿਲਿਆ ਹੈ। ਪੁਲਿਸ ਨੇ ਦੱਸਿਆ ਕਿ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਮੂੰਹ ਉਤੇ ਚੇਪੀ ਲਗੀ ਹੋਈ ਸੀ।

 

ਗਾਜੀਆਬਾਦ ਥਾਣਾ ਮਸੂਰੀ ਦੇ ਨਿਊ ਸ਼ਤਾਬਦੀਪੁਰਮ ਆਈਡੀਅਲ ਕਾਲਜ ਕੋਲ ਤਿੰਨ ਬੱਚਿਆਂ ਅਤੇ ਪਤਨੀ ਦਾ ਕਤਲ ਕਰਨ ਬਾਅਦ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਦੋ ਬੱਚਿਆਂ ਅਤੇ ਪਿਤਾ ਦੀ ਮੌਕੇ ਉਤੇ ਹੀ ਮੌਤ ਹੋ ਗਈ ਸੀ। ਖੁਦਕੁਸ਼ੀ ਕਰਨ ਦਾ ਕਾਰਨ ਪਤੀ ਦਾ ਬੇਰੁਜ਼ਾਗਰ ਹੋਣਾ, ਸ਼ਰਾਬ ਦਾ ਆਦੀ ਹੋਣਾ ਤੇ ਪਤਨੀ ਉਤੇ ਸ਼ੱਕ ਕਰਨਾ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਤਨੀ ਏਮਜ਼ ਵਿਚ ਨਰਸ ਸੀ ਅਤੇ ਪਤਨੀ ਨੇ ਪਤਨੀ ਦਾ ਹਥੌੜੇ ਸਿਰ ਉਤੇ ਮਾਰਿਆ, ਜਦੋਂ ਪੁਲਿਸ ਮੌਕੇ ਉਤੇ ਪਹੁੰਚੀ ਜਿਉਂਦੀ ਸੀ। ਹਸਪਤਾਲ ਲਿਆਉਂਦੇ ਸਮੇਂ ਉਸਦੀ ਮੌਤ ਹੋ ਗਈ।

 

ਨੌਜਵਾਨ ਦੇ ਪਿਤਾ ਸ਼ੇਰੂ ਆਗਰੇ ਦਾ ਰਹਿਣ ਵਾਲਾ ਹੈ। ਏਅਰ ਫੋਰਸ ਵਿਚੋਂ ਸੂਬੇਦਾਰ ਸੇਵਾ ਮੁਕਤ ਹੈ। ਦੋਸ਼ੀ ਨੌਜਵਾਨ ਦੇ ਪਿਤਾ ਨੇ ਕਿਹਾ ਕਿ ਸਵੇਰੇ ਜਦੋਂ ਗੇਟ ਨਾ ਖੁੱਲ੍ਹਿਆ ਤਾਂ ਉਨ੍ਹਾਂ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ।  ਪੁਲਿਸ ਸਵੇਰੇ ਕਰੀਬ 6 ਵਜੇ ਦਰਵਾਜਾ ਤੋੜਕੇ ਕਮਰੇ ਵਿਚ ਦਾਖਲ ਹੋਈ, ਕਮਰੇ ਵਿਚ ਇਕ ਬੈਡ ਉਤੇ ਪ੍ਰਦੀਪ ਅਤੇ ਉਸਦੇ ਤਿੰਨੇ ਬੱਚਿਆਂ ਦੀ ਲਾਸ਼ ਪਈ ਸੀ। ਸਾਰਿਆਂ ਦੇ ਚੇਹਰੇ ਉਤੇ ਕਾਲੀ ਚੇਪੀ ਲਗਾਈ ਹੋਈ ਸੀ, ਜਦੋਂ ਕਿ ਫਰਸ਼ ਉਤੇ ਪਤਨੀ ਤੜਪ ਰਹੀ ਸੀ। ਪਤਨੀ ਏਮਜ਼ ਵਿਚ ਸਟਾਫ ਨਰਸ ਅਤੇ ਤਿੰਨ ਬੱਚਿਆਂ ਦੀ ਉਮਰ 8 ਸਾਲ, 5 ਸਾਲ ਅਤੇ 3 ਸਾਲ ਸੀ।

 

ਇਸ ਵਿਅਕਤੀ ਨੇ ਸਿਰਫ ਇਸ ਕਾਰਨ ਪਤਨੀ ਅਤੇ ਤਿੰਨ ਬੱਚਿਆਂ ਦਾ ਕਤਲ ਕਰ ਦਿੱਤਾ, ਕਿਉਂਕਿ ਉਸਦੀ ਪਤਨੀ ਉਤੇ ਸ਼ੱਕ ਕਰਦੀ ਸੀ। ਏਐਨਆਈ ਦੀ ਰਿਪੋਰਟ ਅਨੁਸਾਰ, ਪੁਲਿਸ ਨੂੰ ਇਕ ਖੁਦਕੁਸ਼ੀ ਨੋਟ ਮਿਲਿਆ ਹੈ ਜਿਸ ਵਿਚ ਵਿਅਕਤੀ ਨੇ ਪਰਿਵਾਰ ਦਾ ਕਤਲ ਕਰਨ ਦਾ ਕਾਰਨ ਪਤਨੀ ਦੇ ਸ਼ੱਕ ਕਰਨ ਦੀ ਆਦਤ ਦੱਸਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A man has committed suicide after murdering his wife and three children in Masuri Ghaziabad